WWE ਦੇ ਰੈਸਲਰ ''ਦਿ ਰਾਕ'' ਕੋਲ ਹੈ ਇੰਨੇ ਕਰੋਡ਼ ਦਾ ਜਹਾਜ਼

11/19/2017 11:07:37 AM

ਨਵੀਂ ਦਿੱਲੀ (ਬਿਊਰੋ)— ਤੁਹਾਨੂੰ ਇਹ ਗੱਲ ਪਤਾ ਹੀ ਹੋਵੇਗੀ ਕਿ, ਡਬਲਿਊ. ਡਬਲਿਊ. ਈ. ਤੋਂ ਆਪਣੀ ਵੱਖ ਹੀ ਪਛਾਣ ਬਣਾਉਣ ਵਾਲੇ ਅਭਿਨੇਤਾ ਅਤੇ ਖਿਡਾਰੀ ਰਹਿ ਚੁੱਕੇ ਡਵੇਨ ਜਾਨਸਨ 'ਦਿ ਰਾਕ' ਦੇ ਨਾਮ ਨਾਲ ਕਾਫ਼ੀ ਮਸ਼ਹੂਰ ਹਨ। ਰਿੰਗ ਦੇ ਕਿੰਗ ਕਹੇ ਜਾਣ ਵਾਲੇ ਰਾਕ ਪਿਛਲੇ ਕਈ ਸਾਲਾਂ ਤੋਂ ਇਕ ਅਭਿਨੇਤਾ ਦੇ ਤੌਰ ਉੱਤੇ ਨਜ਼ਰ ਆਉਂਦੇ ਹਨ। ਸ਼ਾਇਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਗੱਲ ਪਤਾ ਹੀ ਹੋਵੇਗੀ ਕਿ ਡਵੇਨ ਜਾਨਸਨ ਦੁਨੀਆ ਦੇ ਸਭ ਤੋਂ ਅਮੀਰ ਅਭਿਨੇਤਾਵਾਂ ਦੀ ਲਿਸਟ ਵਿਚ ਸ਼ਾਮਲ ਹਨ।

ਡਬਲਿਊ. ਡਬਲਿਊ. ਈ. ਵਿਚ ਰੈਸਲਿੰਗ ਦੇ ਕਿੰਗ
ਦੱਸ ਦਈਏ ਕਿ ਡਵੇਨ ਜਾਨਸਨ ਪਹਿਲਾਂ ਇਕ ਵਧੀਆ ਫੁੱਟਬਾਲ ਖਿਡਾਰੀ ਸਨ। ਉਸਦੇ ਬਾਅਦ ਉਨ੍ਹਾਂ ਨੇ ਰੈਸਲਿੰਗ ਵਿਚ ਹੱਥ ਅਜਮਾਇਆ ਸੀ। ਜਿਸ ਵਿਚ ਉਹ ਕਾਫ਼ੀ ਸਫਲ ਹੋਏ ਸਨ। ਜਿਸਦੇ ਬਾਅਦ ਉਹ ਡਬਲਿਊ. ਡਬਲਿਊ. ਈ. ਵਿਚ ਰੈਸਲਿੰਗ ਦੇ ਕਿੰਗ ਬਣ ਗਏ ਸਨ। ਜਿਸਦੇ ਕੁਝ ਸਾਲਾਂ ਬਾਅਦ ਉਹ ਅਚਾਨਕ ਫਿਲਮੀ ਦੁਨੀਆ ਵਿਚ ਨਜ਼ਰ ਆਏ ਸਨ।

ਸਭ ਤੋਂ ਪਹਿਲਾਂ 'ਦਿ ਮੰਮੀ ਰਿਟਰੰਸ' ਫਿਲਮ ਵਿਚ ਨਜ਼ਰ ਆਏ
ਸਭ ਤੋਂ ਪਹਿਲਾਂ ਰਾਕ ਸਾਲ 2001 ਵਿਚ ਆਈ ਹਾਲੀਵੁੱਡ ਫਿਲਮ 'ਦਿ ਮੰਮੀ ਰਿਟਰੰਸ' ਵਿਚ ਕਰਦੇ ਨਜ਼ਰ ਆਏ ਸਨ। ਸ਼ਾਇਦ ਤੁਹਾਨੂੰ ਇਸ ਗੱਲ ਤੋਂ ਹੈਰਾਨੀ ਹੋਵੇਗਾ ਕਿ ਰਾਕ ਹਰ ਸਾਲ ਫਿਲਮ ਕਰਕੇ ਕਰੀਬਨ 400 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕਰਦੇ ਹਨ। ਨਾਲ ਹੀ ਡਵੇਨ ਜਾਨਸਨ ਦੀ ਇਕ ਖੁਦ ਦੀ ਪ੍ਰੋਡਕਸ਼ਨ ਕੰਪਨੀ ਵੀ ਹੈ। ਜੋ ਕੰਪਨੀ ਹਰ ਸਾਲ ਸਫਲ ਫਿਲਮਾਂ ਅਤੇ ਟੀਵੀ ਸ਼ੋ ਨੂੰ ਬਣਾਉਂਦੀ ਹੈ। 

ਖੁਦ ਦਾ ਹੈ ਇੰਨੇ ਕਰੋੜ ਦਾ ਜਹਾਜ਼
ਡਵੇਨ ਜਾਨਸਨ ਕੋਲ ਆਪਣਾ ਖੁਦ ਦਾ ਇਕ ਪ੍ਰਾਈਵੇਟ ਜਹਾਜ਼ ਗਲਫਸਟਰੀਮ ਜੀ-650 ਹੈ। ਉਹ ਕਈ ਵਾਰ ਆਪਣੀ ਫਿਲਮੀ ਨਾਲ ਇਸ ਜਹਾਜ਼ ਵਿਚ ਟਰੈਵਲ ਕਰਨਾ ਪਸੰਦ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਜਹਾਜ਼ ਦੀ ਕੀਮਤ ਕਰੀਬਨ 435 ਕਰੋੜ ਦੱਸੀ ਜਾ ਰਹੀ ਹੈ। ਨਾਲ ਹੀ ਡਵੇਨ ਕੋਲ ਸਿਰਫ ਫਲੋਰੀਡਾ ਸ਼ਹਿਰ ਵਿਚ ਹੀ 10 ਖੁਦ ਦੇ ਬੰਗਲੇ ਹਨ। ਸਿਰਫ ਇੰਨਾ ਹੀ ਨਹੀਂ ਉਨ੍ਹਾਂ ਕੋਲ ਫਲੋਰੀਡਾ ਵਿਚ ਇੱਕ ਵੱਡਾ ਵਿਲਾ ਵੀ ਹੈ। ਜਿਸ ਵਿਲਾ ਦੀ ਕੀਮਤ ਕਰੀਬ 23 ਕਰੋੜ ਦੱਸੀ ਜਾ ਰਹੀ ਹੈ।