ਸਮੀਰ ਵਰਮਾ ਦੀ ਬਦੌਲਤ ਸਵਿਸ ਖਿਤਾਬ ਭਾਰਤ ਦੀ ਝੋਲੀ ''ਚ

02/26/2018 3:06:11 PM

ਸਵਿਜ਼ਰਲੈਂਡ (ਬਿਊਰੋ)— ਭਾਰਤੀ ਸ਼ਲਟਰ ਸਮੀਰ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਨੰਬਰ 2 ਜਾਨ ਓ ਜੋਰਗੇਨਸਨ ਨੂੰ ਹਰਾ ਕੇ ਐਤਵਾਰ ਨੂੰ 150,000 ਡਾਲਰ ਦੀ ਇਨਾਮੀ ਰਾਸ਼ੀ ਦੇ ਸਵਿਸ ਓਪਨ ਖਿਤਾਬ ਆਪਣੇ ਨਾਂ ਕੀਤਾ। ਮੱਧ-ਪ੍ਰਦੇਸ਼ ਦੇ ਇਸ 23 ਸਾਲਾਂ ਖਿਡਾਰੀ ਨੇ ਬਿਹਤਰੀਨ ਤਕਨੀਕ ਦੀ ਬਦੌਲਤ ਜੋਰਗੇਨਸਨ ਨੂੰ ਇਕ ਤਕਫਾ ਮੁਕਾਬਲੇ 'ਚ 36 ਮਿੰਟ 'ਚ 21-15, 21-12 ਨਾਲ ਹਰਾਇਆ।
ਸਮੀਰ ਨੇ ਪਿੱਛਲੇ ਸਾਲ ਸੈਯਦ ਮੋਦੀ ਗ੍ਰਾਂ ਪ੍ਰੀ ਗੋਲਡ ਜਿੱਤਿਆ। ਇਸ ਤੋਂ ਬਾਅਦ 2016 ਹਾਂਗਕਾਂਗ ਸੂਪਰ ਸੀਰੀਜ਼ ਦੇ ਫਾਈਨਲਜ਼ 'ਚ ਜਗ੍ਹਾ ਬਣਾਈ। ਇਸ ਤਰ੍ਹਾਂ ਉਸ ਨੇ ਇਸ਼ ਸੈਸ਼ਨ ਦਾ ਪਹਿਲਾ ਖਿਤਾਬ ਆਪਣੇ ਨਾਂ ਕੀਤਾ, ਜਿਸ 'ਚ ਉਹ ਸਾਥੀ ਭਾਰਤੀ ਖਿਡਾਰੀ ਕਿਦਾਂਬੀ ਸ਼੍ਰੀ ਕਾਂਤ ਅਤੇ ਐਚ. ਐਸ. ਪ੍ਰਣੈਅ ਦੇ ਨਾਲ ਸ਼ਾਮਲ ਹੋ ਗਏ, ਜਿਨ੍ਹਾਂ ਨੇ ਇਹ ਅਨੁਪਾਤ: 2015 ਅਤੇ 2016 'ਚ ਖਿਤਾਬ ਜਿੱਤਿਆ ਸੀ।