ਤੀਜਾ ਅੰਪਾਇਰ ਦੇਖੇਗਾ ਫ੍ਰੰਟ ਫੁੱਟ ਨੋ-ਬਾਲ

07/28/2020 12:49:48 AM

ਦੁਬਈ– ਇੰਗਲੈਂਡ ਤੇ ਆਇਰਲੈਂਡ ਵਿਚਾਲੇ 30 ਜੁਲਾਈ ਤੋਂ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਨਾਲ ਆਈ. ਸੀ. ਸੀ. ਵਰਲਡ ਕੱਪ ਸੁਪਰ ਲੀਗ ਦੀ ਸ਼ੁਰੂਆਤ ਹੋ ਜਾਵੇਗੀ ਤੇ ਇਸ ਵਿਚ ਹੌਲੀ ਓਵਰ ਰੇਟ ਟੀਮਾਂ ਦੇ ਅੰਕ ਕੱਟੇ ਜਾਣਗੇ ਤੇ ਫਰੰਟ ਫੁੱਟ ਨੋ-ਬਾਲ ਦੀ ਨਿਗਰਾਨੀ ਖਾਸ ਤੌਰ 'ਤੇ ਤੀਜਾ ਅੰਪਾਇਰ ਕਰੇਗਾ। ਫ੍ਰੰਟ ਫੁੱਟ ਨੋ-ਬਾਲ ਨੂੰ ਲੈ ਕੇ ਇਹ ਨਿਯਮ ਵਨ ਡੇ ਤੇ ਟੀ-20 ਦੋਵਾਂ ਵਿਚ ਲਾਗੂ ਹੋਵੇਗਾ। ਪਿਛਲੇ ਕੁਝ ਸਾਲਾਂ ਵਿਚ ਅਜਿਹੇ ਕਈ ਮਾਮਲੇ ਦੇਖਣ ਵਿਚ ਆਏ ਹਨ ਜਦੋਂ ਮੈਦਾਨੀ ਅੰਪਾਇਰ ਫਰੰਟ ਫੁੱਟ ਨੋ-ਬਾਲ ਨਹੀਂ ਦੇਖ ਪਾਉਂਦੇ ਹਨ ਤੇ ਬੱਲੇਬਾਜ਼ ਨੂੰ ਅਜਿਹੀ ਬਾਲ 'ਤੇ ਆਊਟ ਹੋਣ ਦੀ ਸੂਰਤ ਵਿਚ ਨੁਕਸਾਨ ਚੁੱਕਣਾ ਪੈਂਦਾ ਹੈ। ਅਜਿਹੀ ਬਾਲ 'ਤੇ ਫ੍ਰੀ ਹਿੱਟ ਮਿਲਣ ਦਾ ਬੱਲੇਬਾਜ਼ ਨੂੰ ਫਾਇਦਾ ਵੀ ਹੁੰਦਾ ਹੈ।


ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਇਸ ਤਕਨੀਕ ਦਾ ਇਸਤੇਮਾਲ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਪਿਛਲੇ ਸਾਲ ਵਨ ਡੇ ਸੀਰੀਜ਼ ਦੌਰਾਨ ਕੀਤਾ ਸੀ। ਇਸਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਸਨ, ਜਿਸ ਤੋਂ ਬਾਅਦ ਆਈ. ਸੀ. ਸੀ. ਨੇ ਇਸ ਸਾਲ ਦੇ ਸ਼ੁਰੂ ਵਿਚ ਆਸਟਰੇਲੀਆ ਵਿਚ ਹੋਏ ਮਹਿਲਾ ਟੀ-20 ਵਿਸ਼ਵ ਕੱਪ ਵਿਚ ਵੀ ਇਸਦਾ ਇਸਤੇਮਾਲ ਕੀਤਾ ਸੀ। ਉਚਾਈ ਦੇ ਲਈ ਨੋ-ਬਾਲ ਦਾ ਫੈਸਲਾ ਮੈਦਾਨੀ ਅੰਪਾਇਰ ਹੀ ਕਰਨਗੇ।

Gurdeep Singh

This news is Content Editor Gurdeep Singh