ਵਿੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਪੰਡਯਾ ''ਤੇ ਦਿੱਤਾ ਇਹ ਬਿਆਨ

08/17/2018 4:52:36 AM

ਲੰਡਨ— ਵੈਸਟਇੰਡੀਜ਼ ਦੇ ਮਹਾਨ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਦਾ ਮੰਨਣਾ ਹੈ ਕਿ ਹਾਰਦਿਕ ਪੰਡਯਾ ਹੁਣ ਤਕ ਉਸ ਤਰ੍ਹਾਂ ਦੇ ਆਲਰਾਊਂਡਰ ਨਹੀਂ ਬਣ ਸਕੇ ਜਿਸ ਤਰ੍ਹਾਂ ਦਾ ਭਾਰਤ ਚਾਹੁੰਦੈ, ਕਿਉਂਕਿ ਉਹ ਗੇਂਦਬਾਜ਼ ਦੇ ਰੂਪ 'ਚ ਪ੍ਰਭਾਵਹੀਨ ਹੈ ਤੇ ਬੱਲੇ ਨਾਲ ਦੌੜਾਂ ਨਹੀਂ ਬਣਾ ਰਿਹਾ। ਹੋਲਡਿੰਗ ਨੇ ਕਿਹਾ ਕਿ ਭਾਰਤੀ ਹਮਲੇ 'ਚ ਸਹੀ ਸੰਤੁਲਨ ਨਹੀਂ ਹੈ। ਪੰਡਯਾ ਨੂੰ ਆਲਰਾਊਂਡਰ ਦੇ ਰੂਪ 'ਚ ਖੇਡਾ ਰਹੇ ਹਨ, ਜਿਸ ਨਾਲ ਗੇਂਦਬਾਜ਼ੀ 'ਚ ਮਦਦ ਹੋ ਸਕੇ। ਜਦੋਂ ਉਹ ਗੇਂਦਬਾਜ਼ੀ ਕਰਦਾ ਹੈ ਤਾਂ ਇੰਨਾ ਪ੍ਰਭਾਵੀ ਨਹੀਂ ਹੈ ਜਿੰਨਾ ਹੋਣਾ ਚਾਹੀਦਾ।


ਉਨ੍ਹਾਂ ਨੇ ਕਿਹਾ ਜੇਕਰ ਉਹ ਵਧੀਆ ਬੱਲੇਬਾਜ਼ ਸੀ, ਜੇਕਰ ਉਹ ਕਿਸੇ ਵੀ ਨੰਬਰ 'ਤੇ ਬੱਲੇਬਾਜ਼ੀ ਕਰਦਾ ਤਾਂ 60-70 ਦੌੜਾਂ ਬਣਾ ਰਿਹਾ ਹੁੰਦਾ, ਨਿਯਮਿਤ ਤੌਰ 'ਤੇ ਸੈਂਕੜਾ ਵੀ ਨਹੀਂ ਬਣਦਾ। 2 ਜਾਂ 3 ਵਿਕਟਾਂ ਹਾਸਲ ਕਰਦਾ ਤਾਂ ਸ਼ਾਨਦਾਰ ਰਹਿੰਦਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਖੁਸ਼ੀ ਹੁੰਦੀ ਹੈ ਪਰ ਉਹ ਦੌੜਾਂ ਨਹੀਂ ਬਣਾ ਰਿਹਾ ਤੇ ਟੈਸਟ 'ਚ ਇਕ ਜਾਂ 2 ਵਿਕਟ ਹੀ ਹਾਸਲ ਕਰ ਸਕਿਆ। ਇਹ ਕੰਮ ਨਹੀਂ ਕਰਨ ਵਾਲਾ। ਪੰਡਯਾ ਨੇ ਹੁਣ ਤਕ 9 ਟੈਸਟ ਖੇਡੇ ਹਨ ਤੇ ਪਿਛਲੇ ਸਾਲ ਸ਼੍ਰੀਲੰਕਾ ਖਿਲਾਫ ਖਰੇਲੂ ਸੀਰੀਜ਼ 'ਤੇ ਆਰਾਮ ਦਿੱਤੇ ਜਾਣ ਤੋਂ ਇਲਾਵਾ ਸਿਰਫ ਉਹ ਕਪਤਾਨ ਵਿਰਾਟ ਕੋਹਲੀ ਨਾਲ ਭਾਰਤੀ ਟੈਸਟ ਦੇ ਆਖਰੀ ਗਿਆਰਾਂ 'ਚ ਸ਼ਾਮਲ ਹੈ। ਲਾਰਡਸ ਟੈਸਟ ਤੋਂ ਪਹਿਲਾਂ ਪੰਡਯਾ ਲਗਾਤਾਰ 4 ਟੈਸਟ 'ਚ ਵਿਕਟ ਹਾਸਲ ਕਰਨ 'ਚ ਅਸਫਲ ਰਿਹਾ ਸੀ ਜਿਸ ਦੀ ਸ਼ੁਰੂਆਤ ਜਨਵਰੀ 'ਚ ਦੱਖਣੀ ਅਫਰੀਕਾ ਦੇ ਖਿਲਾਫ ਦੂਜੇ ਟੈਸਟ ਮੈਚ 'ਚ ਹੋਈ ਸੀ। ਹੋਲਡਿੰਗ ਨੇ ਕਿਹਾ ਕਿ ਪੰਡਯਾ ਕੋਲ ਬਹੁਤ ਹੁਨਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਾ ਕੀ ਉਹ ਗੇਂਦ ਨਾਲ ਬਹੁਤ ਕੁਝ ਕਰਦਾ ਹੈ।