ਨਸ਼ੇੜੀ ਮਾਂ ਦਾ ਬੇਟਾ ਬਾਕਸਿੰਗ ਸਟਾਰ, ਲੋਹੇ ਦੀ ਰਾਡ ਨਾਲ ਖਾਂਦਾ ਸੀ ਕੁੱਟ, ਜਾਣੋ ਪੂਰੀ ਕਹਾਣੀ

11/12/2017 2:00:24 PM

ਨਵੀਂ ਦਿੱਲੀ (ਬਿਊਰੋ)— 25 ਸਾਲਾਂ ਐਂਟੋਨੀ ਡਗਲਸ ਬਾਕਸਿੰਗ ਦੀ ਦੁਨੀਆ ਵਿਚ ਇਕ ਵੱਡਾ ਨਾਮ ਬਣ ਚੁੱਕਿਆ ਹੈ। ਅਮਰੀਕਾ ਦੇ ਇਸ ਬਾਕਸਰ ਦਾ ਬਚਪਨ ਬੁਰੀਆਂ ਯਾਦਾਂ ਨਾਲ ਭਰਿਆ ਹੈ ਪਰ ਇਸ ਨੂੰ ਉਸਨੇ ਆਪਣੀ ਤਾਕਤ ਬਣਾ ਲਿਆ। ਐਂਟੋਨੀ ਦੀ ਮਾਂ ਡਰੱਗ ਐਡਿਕਟ ਸੀ। ਪ੍ਰੀ-ਮੈਚਿਓਰ ਜਨਮ ਦੇ ਬਾਅਦ ਐਂਟੋਨੀ ਜਦੋਂ 3 ਸਾਲ ਦੇ ਹੋਏ ਤਾਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਆਂਟੀ ਦੇ ਘਰ ਛੱਡ ਦਿੱਤਾ। ਐਂਟੋਨੀ ਨਾਲ ਉਨ੍ਹਾਂ ਦਾ ਇਕ ਵੱਡਾ ਭਰਾ ਅਤੇ ਇੱਕ ਛੋਟੀ ਭੈਣ ਵੀ ਸੀ।

ਲੋਹੇ ਦੀ ਰਾਡ ਨਾਲ ਹੁੰਦੀ ਸੀ ਕੁੱਟਮਾਰ
ਐਂਟੋਨੀ ਅਤੇ ਉਸ ਦੇ 5 ਸਾਲ ਵੱਡੇ ਭਰਾ ਨੂੰ ਉਨ੍ਹਾਂ ਦੀ ਆਂਟੀ ਨੇ ਰਿਸ਼ਤੇਦਾਰਾਂ ਦੇ ਇੱਥੇ ਭੇਜ ਦਿੱਤਾ। ਇੱਥੇ ਵੀ ਉਨ੍ਹਾਂ ਦੀ ਹਾਲਤ ਨਹੀਂ ਬਦਲੀ। ਇੱਥੇ ਵੀ ਉਨ੍ਹਾਂ ਨੂੰ ਕਈ ਦਿਨਾਂ ਤੱਕ ਭੁੱਖਾ ਰਹਿਣਾ ਪੈਂਦਾ ਸੀ। ਕਈ ਵਾਰ ਤਾਂ ਲੋਹੇ ਦੀ ਰਾਡ ਨਾਲ ਕੁੱਟਮਾਰ ਤੱਕ ਹੁੰਦੀ ਸੀ ਤੇ ਮਾਰਕੁੱਟ ਦੇ ਬਾਅਦ ਵੀ ਭੁੱਖੇ ਰੱਖਿਆ ਜਾਂਦਾ ਸੀ। ਜਦੋਂ ਐਂਟੋਨੀ 6 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਵੱਡੇ ਭਰਾ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਹੁਣ ਐਂਟੋਨੀ ਬਿਲਕੁੱਲ ਇਕੱਲੇ ਸਨ ਅਤੇ ਉਨ੍ਹਾਂ ਉੱਤੇ ਛੋਟੀ ਭੈਣ ਦੀ ਜ਼ਿੰਮੇਦਾਰੀ ਵੀ ਸੀ।

ਛੋਟੀ ਉਮਰ 'ਚ ਹੀ ਬਾਕਸਿੰਗ ਰਿੰਗ 'ਚ ਸੁੱਟ ਦਿੱਤਾ ਗਿਆ
8 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਐਂਟੋਨੀ ਆਪਣੇ ਕਜਨਸ ਨਾਲ ਰਹਿਣ ਚਲੇ ਗਏ। ਇਹ ਸੋਚ ਕੇ ਕਿ ਇੱਥੇ ਉਨ੍ਹਾਂ ਦੀ ਜਿੰਦਗੀ ਵਿਚ ਕੁਝ ਬਦਲਾਅ ਆ ਜਾਵੇ ਪਰ ਅਜਿਹਾ ਨਹੀਂ ਹੋਇਆ। ਦਰਅਸਲ, ਐਂਟੋਨੀ ਦੇ ਕਜਨਸ ਉਨ੍ਹਾਂ ਨੂੰ ਪੈਸਾ ਕਮਾਉਣ ਦੇ ਮਕਸਦ ਨਾਲ ਆਪਣੇ ਨਾਲ ਲੈ ਕੇ ਆਏ ਸਨ। ਭੁੱਖੇ ਰਹਿਣ ਅਤੇ ਕੁੱਟਮਾਰ ਦਾ ਸਿਲਸਿਲਾ ਇੱਥੇ ਵੀ ਜਾਰੀ ਰਿਹਾ। ਇੱਥੇ ਐਂਟੋਨੀ ਅਤੇ ਉਨ੍ਹਾਂ ਦੀ ਭੈਣ ਨਾਲ ਸਿਰਫ ਇਕ ਚੰਗੀ ਗੱਲ ਹੋਈ। ਉਹ ਇਹ ਕਿ ਉਨ੍ਹਾਂ ਨੂੰ ਕਮਾਈ ਲਈ ਘੱਟ ਉਮਰ ਵਿਚ ਹੀ ਬਾਕਸਿੰਗ ਰਿੰਗ ਵਿਚ ਸੁੱਟ ਦਿੱਤਾ ਗਿਆ।

ਅਜਨਬੀਆਂ ਤੋਂ ਮਿਲਿਆ ਭਰਪੂਰ ਪਿਆਰ
ਬਾਕਸਿੰਗ ਰਿੰਗ ਵਿਚ ਜਾਣ ਦੇ ਬਾਅਦ ਐਂਟੋਨੀ ਅਤੇ ਉਨ੍ਹਾਂ ਦੀ ਭੈਣ ਟਾਇਰੇਸ਼ੀਆ ਨੂੰ ਉਹ ਆਪਣਾਪਨ ਅਤੇ ਸਪੋਰਟ ਮਿਲਿਆ, ਜੋ ਕਦੇ ਆਪਣਿਆਂ ਤੋਂ ਵੀ ਨਹੀਂ ਮਿਲਿਆ ਸੀ। ਐਂਟੋਨੀ ਨੇ ਇੱਥੋਂ ਆਪਣੀ ਜ਼ਿੰਦਗੀ ਬਦਲਣ ਦਾ ਫੈਸਲਾ ਲਿਆ। ਉਨ੍ਹਾਂ ਨੇ ਬਾਕਸਿੰਗ ਰਿੰਗ ਨਾਲ ਹੀ ਆਪਣੀ ਪੜ੍ਹਾਈ ਨੂੰ ਵੀ ਸੀਰੀਅਸਲੀ ਲਿਆ।

ਬਚਪਨ ਦੀਆਂ ਯਾਦਾਂ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼
ਪੜ੍ਹਾਈ ਵਿਚ ਤੇਜ਼ ਐਂਟੋਨੀ ਆਪਣੇ ਬਚਪਨ ਦੀਆਂ ਯਾਦਾਂ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਵਿਚ ਲੱਗ ਗਏ। ਕੁਝ ਹੀ ਸਾਲਾਂ ਵਿਚ ਉਹ ਰਿੰਗ ਦੇ ਜ਼ਬਰਦਸਤ ਬਾਕਸਰ ਬਣ ਗਏ। ਕੁੱਝ ਸਮੇਂ ਬਾਅਦ ਉਹ ਆਪਣੇ ਕੋਚ ਨਾਲ ਰਹਿਣ ਲੱਗੇ। 17-19 ਦੀ ਉਮਰ ਤੱਕ ਐਂਟੋਨੀ ਕਈ ਬਾਕਸਿੰਗ ਟੂਰਨਾਮੈਂਟਾਂ ਵਿਚ ਹਿੱਸਾ ਲੈ ਚੁੱਕੇ ਸਨ। ਹੁਣ ਉਨ੍ਹਾਂ ਦੀ ਚੋਣ ਓਲੰਪਿਕ ਟਰਾਇਲ ਲਈ ਹੋਇਆ।

ਅਮਰੀਕਾ ਨੂੰ ਕਰ ਚੁੱਕੇ ਹਨ ਰੀਪ੍ਰੇਜੈਂਟ 
ਅਮਰੀਕਾ ਨੂੰ ਉਹ ਵਰਲਡ ਕੱਪ ਵਿਚ ਵੀ ਰੀਪ੍ਰੇਜੈਂਟ ਕਰ ਚੁੱਕੇ ਹਨ। ਐਂਟੋਨੀ ਅਨੁਸਾਰ, ਇਕ ਸਮੇਂ ਉਨ੍ਹਾਂ ਨੇ ਪੜਾਈ ਤੋਂ ਜ਼ਿਆਦਾ ਬਾਕਸਿੰਗ ਉੱਤੇ ਫੋਕਸ ਕੀਤਾ, ਜਿਸਦੇ ਨਾਲ ਉਹ ਪੈਸੇ ਕਮਾ ਸਕੇ। ਅਜਿਹਾ ਇਸ ਲਈ ਕਿਉਂਕਿ ਵੱਡੇ ਹੋਣ ਦੇ ਬਾਅਦ ਉਹ ਕਿਸੇ ਦੇ ਸਾਹਮਣੇ ਹੱਥ ਫੈਲਾਉਣਾ ਨਹੀਂ ਚਾਹੁੰਦੇ ਸਨ।

ਬਾਕਸਰ ਬਣਨ ਤੋਂ ਬਾਅਦ ਮਿਲੇ ਮਾਂ ਨੂੰ
ਬਾਕਸਰ ਬਣਨ ਤੋਂ ਬਾਅਦ ਐਂਟੋਨੀ 2013 ਵਿਚ ਆਪਣੀ ਮਾਂ ਨੂੰ ਮਿਲੇ। ਐਂਟੋਨੀ ਅਨੁਸਾਰ, 'ਮਾਂ ਨਾਲ ਮਿਲਣ ਦੇ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਜਿੰਨੀ ਮੈਨੂੰ ਉਨ੍ਹਾਂ ਦੀ ਜ਼ਰੂਰਤ ਸੀ, ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਮੇਰੀ ਜ਼ਰੂਰਤ ਸੀ।'

ਦੱਸ ਦਈਏ ਕਿ 2012 ਦੀ ਬਾਕਸਿੰਗ ਓਲੰਪਿਕ ਟਰਾਇਲ ਲਈ ਕੁਆਲੀਫਾਈ ਕਰਨ ਵਾਲੇ ਐਂਟੋਨੀ ਅਤੇ ਉਨ੍ਹਾਂ ਦੀ ਭੈਣ ਹੁਣ ਤੱਕ ਦੀ ਇਕਲੌਤੀ ਭਰਾ-ਭੈਣ ਦੀ ਜੋੜੀ ਹੈ। 22 ਸਾਲ ਦੀ ਉਮਰ ਤੱਕ ਪ੍ਰੋਫੈਸ਼ਨਲ ਬਾਕਸਿੰਗ ਵਿਚ ਵੱਡਾ ਨਾਮ ਬਣ ਚੁੱਕੇ ਐਂਟੋਨੀ ਦੀ ਤੁਲਨਾ ਕਈ ਦਿੱਗਜ ਬਾਕਸਰਾਂ ਨਾਲ ਹੋਣ ਲੱਗੀ।