ਰੈਸਟੋਰੈਂਟ ''ਚ ਐਲੀਸ਼ਾ ਕਥਬਰਟ ਨੂੰ ਪ੍ਰਪੋਜ਼ ਕੀਤਾ ਸੀ ਡਾਯੋਨ ਨੇ

02/02/2018 5:20:32 AM

ਜਲੰਧਰ — ਕੈਨੇਡਾ ਦੇ ਮਸ਼ਹੂਰ ਆਈਸ ਹਾਕੀ ਖਿਡਾਰੀ ਡਾਯੋਨ ਫਨੂਫ ਨੇ 2013 ਵਿਚ 'ਦਿ ਗਰਲ ਨੈਕਸਡ ਡੋਰ' ਫਿਲਮ ਨਾਲ ਚਰਚਾ ਵਿਚ ਆਈ ਐਲੀਸ਼ਾ ਕਥਬਰਟ ਨਾਲ ਵਿਆਹ ਕੀਤਾ ਸੀ। ਟੀ. ਵੀ. ਸੀਰੀਜ਼ '24' ਵਿਚ ਕਿਮ ਦੇ ਕਿਰਦਾਰ ਕਾਰਨ ਵੀ ਜਾਣੀ ਜਾਂਦੀ ਐਲੀਸ਼ਾ ਨੂੰ ਇਕ ਰੈਸਟੋਰੈਂਟ ਵਿਚ ਡਾਯੋਨ ਨੇ ਪ੍ਰਪੋਜ਼ ਕੀਤਾ ਸੀ।
ਇਕ ਇੰਟਰਵਿਊ ਵਿਚ ਐਲੀਸ਼ਾ ਨੇ ਦੱਸਿਆ ਸੀ ਕਿ ਡਾਯੋਨ ਨੇ ਜਦੋਂ ਉਸ ਨੂੰ ਪ੍ਰਪੋਜ਼ ਕੀਤਾ ਸੀ ਤਦ ਉਹ ਇਸਦੇ ਲਈ ਤਿਆਰ ਨਹੀਂ ਸੀ। ਮਤਲਬ ਉਹ ਹੈਰਾਨ ਰਹਿ ਗਈ ਜਦੋਂ ਡਾਯੋਨ ਨੇ ਕਿਹਾ-ਕੀ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਡਾਯੋਨ ਨੇ ਜਿਵੇਂ ਹੀ ਪ੍ਰਪੋਜ਼ ਕੀਤਾ, ਰੈਸਟੋਰੈਂਟ ਵਿਚ ਬੈਠੇ ਸਾਰੇ ਲੋਕ ਉਨ੍ਹਾਂ ਵੱਲ ਦੇਖਣ ਲੱਗੇ, ਮੈਂ ਕਿਸੇ ਤਰ੍ਹਾਂ ਨਜ਼ਰਾਂ ਬਚਾ ਰਹੀ ਸੀ ਪਰ ਡਾਯੋਨ ਪੂਰੇ ਭਰੋਸੇ ਨਾਲ ਉਥੇ ਹੀ ਖੜ੍ਹਾ ਰਿਹਾ। ਮੈਨੂੰ ਖੁਸ਼ੀ ਸੀ ਕਿ ਜਿਸ ਨੇ ਮੈਨੂੰ ਪਿਆਰ ਕੀਤਾ, ਉਸ ਨਾਲ ਵਿਆਹ ਕਰਨ ਜਾ ਰਹੀ ਹਾਂ। ਅਜੇ ਪਿਛਲੇ ਸਾਲ ਦੇ ਦਸੰਬਰ ਮਹੀਨੇ ਵਿਚ ਉਨ੍ਹਾਂ ਦੇ ਘਰ ਬੇਟੇ ਜਾਫਿਰ ਨੇ ਜਨਮ ਲਿਆ ਹੈ।