ਪਿਛਲੀ ਚੈਂਪੀਅਨ ਕੇਰਬਰ ਪਹਿਲੇ ਹੀ ਰਾਊਂਡ ''ਚ ਬਾਹਰ

08/30/2017 3:34:27 AM

ਨਵੀਂ ਦਿੱਲੀ— ਪਿਛਲੀ ਚੈਂਪੀਅਨ ਜਰਮਨੀ ਦੀ ਏਜੇਲਿਕ ਕੇਰਬਰ ਜਾਪਾਨ ਦੀ 19 ਸਾਲ ਦੀ ਨਾਉਮੀ ਓਸਾਕਾ ਦੇ ਹੱਥੋਂ ਹਾਰ ਕੇ ਯੂ.ਐੱਸ. ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਵਿਸ਼ਵ ਰੈਂਕਿੰਗ 'ਚ 45ਵੇਂ ਨੰਬਰ ਦੀ ਓਸਾਕਾ ਨੇ ਟੂਰਨਾਮੈਂਟ ਦੇ ਪਹਿਲੇ ਰਾਊਂਡ 'ਚ ਸੀਡ ਕੇਰਬਰ ਨੂੰ 6-3, 6-1 ਨਾਲ ਹਰਾਇਆ। ਓਸਾਕਾ ਦਾ ਚੋਟੀ 10 'ਚ ਸ਼ਾਮਲ ਕਿਸੇ ਵੀ ਖਿਡਾਰੀ ਦੇ ਖਿਲਾਫ ਇਹ ਪਹਿਲੀ ਜਿੱਤ ਹੈ। ਕੇਰਬਰ ਨੂੰ ਫੈਂ੍ਰਚ ਓਪਨ ਦੇ ਪਹਿਲੇ ਰਾਊਂਡ 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 29 ਸਾਲਾ ਕੇਰਬਰ ਪਿਛਲੇ ਇਕ ਸਾਲ ਤੋਂ ਇਹ ਕੋਈ ਵੀ ਖਿਤਾਬ ਨਹੀਂ ਜਿੱਤ ਸਕੀ। 2 ਬਾਰ ਦੀ ਗ੍ਰੈਂਡ ਸਲੇਮ ਚੈਂਪੀਅਨ ਕੇਰਬਰ ਕੇਵਲ 9 ਵਿਨਰਸ ਹੀ ਲਗਾ ਸਕੀ ਜਦਕਿ ਜਾਪਾਨੀ ਖਿਡਾਰੀ ਨੇ 22 ਵਿਨਰਸ ਲਗਾਏ।