ਵਿਜੇ ਹਜ਼ਾਰੇ ''ਚ 600 ਦੌੜਾਂ ਬਣਾਉਣ ਵਾਲਾ ਇਹ ਖਿਡਾਰੀ IPL ''ਚ ਪਾ ਸਕਦੈ ਧੂਮਾਂ

10/24/2019 4:25:58 PM

ਨਵੀਂ ਦਿੱਲੀ : ਇੰਡੀਅਨ ਪ੍ਰੀਮਿਅਰ ਲੀਗ (ਆਈ. ਪੀ. ਐੱਲ.) ਦੇ 2020 ਸੀਜ਼ਨ ਦਾ ਆਗਾਜ਼ ਅਪ੍ਰੈਲ ਮਹੀਨੇ ਤੋਂ ਹੋਣਾ ਹੈ ਜਿਸ ਦੇ ਲਈ 19 ਦਸੰਬਰ ਨੂੰ ਕੋਲਕਾਤਾ ਵਿਚ ਖਿਡਾਰੀਆਂ 'ਤੇ ਬੋਲੀ ਲਗਾਈ ਜਾਵੇਗੀ। ਹਾਲ ਹੀ 'ਚ ਵਿਜੇ ਹਜ਼ਾਰੇ ਟ੍ਰਾਫੀ ਵਿਚ ਇਕ 19 ਸਾਲਾ ਕ੍ਰਿਕਟਰ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਆਪਣਾ ਮੁਰੀਦ ਬਣਾ ਲਿਆ ਹੈ। ਹੁਣ ਦਸੰਬਰ ਦੀ ਨੀਲਾਮੀ ਤੋਂ ਬਾਅਦ ਅਪ੍ਰੈਲ ਵਿਚ ਸ਼ੁਰੂ ਹੋਣ ਵਾਲੀ ਆਈ. ਪੀ. ਐੱਲ. 2020 ਸੀਜ਼ਨ ਵਿਚ ਤੂਫਾਨੀ ਬੱਲੇਬਾਜ਼ੀ ਨਾਲ ਧਮਾਲ ਮਚਾਉਣ ਲਈ ਤਿਆਰ ਹੈ।

ਦੇਵਦੱਤ ਪੱਲੀਕਲ ਨੇ ਵਿਜੇ ਹਜ਼ਾਰੇ ਵਿਚ ਕੀਤੀ ਦੌੜਾਂ ਦੀ ਬਰਸਾਤ
ਵਿਜੇ ਹਜ਼ਾਰੇ ਟ੍ਰਾਫੀ ਵਿਚ ਕਰਨਾਟਕ ਦੇ ਦੇਵਦੱਤ ਪੱਲੀਕਲ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਹੈ। 19 ਸਾਲਾ ਇਹ ਖਿਡਾਰੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਹੁਣ ਤਕ ਖੇਡੇ ਗਏ 10 ਮੈਚਾਂ ਵਿਚ ਪੱਲੀਕਲ ਨੇ 598 ਦੌੜਾਂ ਬਣਾਈਆਂ। ਜੇਕਰ ਸੱਜੇ ਹੱਥ ਦੇ ਬੱਲੇਬਾਜ਼ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 10 ਪਾਰੀਆਂ ਵਿਚ 5 ਅਰਧ ਸੈਂਕੜੇ ਅਤੇ 2 ਸੈਂਕੜੇ ਲਗਾਏ ਹਨ।

ਫਰਸਟ ਕਲਾਸ ਕ੍ਰਿਕਟ ਵਿਚ ਹਨ ਚੰਗੇ ਅੰਕੜੇ
ਦੇਵਦੱਤ ਪੱਲੀਕਲ ਦੀ ਉਮਰ 19 ਸਾਲ ਹੈ ਅਤੇ ਅਜੇ ਹਾਲ ਹੀ 'ਚ ਉਸ ਨੇ ਘਰੇਲੂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਹੈ। ਫਰਸਟ ਕਲਾਸ ਦੀ ਗੱਲ ਕਰੀਏ ਤਾਂ ਪੱਲੀਕਲ ਨੇ 5 ਮੈਚਾਂ ਦੀ 10 ਪਾਰੀਆਂ ਵਿਚ 25.80 ਦੀ ਔਸਤ ਨਾਲ 258 ਦੌੜਾਂ ਬਣਾਈਆਂ ਹਨ। ਇਸ ਵਿਚ 3 ਅਰਧ ਸੈਂਕੜੇ ਸ਼ਾਮਲ ਹਨ। ਉੱਥੇ ਹੀ ਹਾਲ ਹੀ 'ਚ ਇਸ ਖਿਡਾਰੀ ਨੇ ਵਿਜੇ ਹਜ਼ਾਰੇ ਵਿਚ ਆਪਣਾ ਲਿਸਟ ਏ ਡੈਬਿਊ ਕਰ ਸਭ ਤੋਂ ਵੱਧ ਦੌੜਾਂ ਬਣਾ ਦਿੱਤੀਆਂ ਹਨ। ਅਜੇ ਫਾਈਨਲ ਮੁਕਾਬਲੇ ਵਿਚ ਵੀ ਇਸ ਖਿਡਾਰੀ ਦੇ ਬੱਲੇ ਨਾਲ ਵੱਡੀ ਪਾਰੀ ਦੇਖਣ ਦੀ ਉਮੀਦ ਹੈ।