ਇੰਗਲੈਂਡ ਦੌਰੇ ਤੋਂ ਪਹਿਲਾਂ PCB ਨੇ ਚੁੱਕਿਆ ਇਹ ਸਖਤ ਕਦਮ

05/21/2020 7:00:44 PM

ਨਵੀਂ ਦਿੱਲੀ : ਇੰਗਲੈਂਡ ਦੌਰੇ 'ਤੇ ਜਾਣ ਵਾਲੀ ਪਾਕਿਸਤਾਨ ਕ੍ਰਿਕਟ ਟੀਮ ਅਗਲੇ 3 ਮਹੀਨੇ ਤਕ ਜੈਵ ਸੁਰੱਖਿਅਤ ਵਾਤਾਵਰਣ ਵਿਚ ਰਹੇਗੀ। ਇਸ ਦੀ ਸ਼ੁਰੂਆਤ ਅਗਲੇ ਮਹੀਨੇ ਤੋਂ ਸ਼ੁਰੂ ਵਿਚ ਲਾਹੌਰ ਵਿਚ ਅਭਿਆਸ ਤੋਂ ਹੋਵੇਗੀ ਅਤੇ ਇਹ ਅਗਸਤ ਵਿਚ ਇੰਗਲੈਂਡ ਦੇ ਦੌਰੇ ਦੀ ਸਮਾਪਤੀ ਤਕ ਬਰਕਾਰ ਰਹੇਗਾ। ਈ. ਐੱਸ. ਪੀ. ਐੱਨ. ਕ੍ਰਿਕ ਇਨਫੋ ਦੀ ਰਿਪੋਰਟ ਮੁਤਾਬਕ ਟੈਸਟ ਅਤੇ ਸੀਮਤ ਓਵਰਾਂ ਦੇ ਜਾਣਕਾਰ ਕ੍ਰਿਕਟਰ ਜੂਨ ਦੇ ਪਹਿਲੇ ਹਫਤੇ ਵਿਚ ਨੈਸ਼ਨਲ ਕ੍ਰਿਕਟ ਅਕੈਡਮੀ ਵਿਚ ਸ਼ੁਰੂ ਕਰਨਗੇ ਅਤੇ ਇਸ ਦੌਰਾਨ ਨਾਲ ਹੀ ਮੌਜੂਦ ਗੱਦਾਫੀ ਸਟੇਡੀਅਮ ਵਿਚ ਰਹਿਣਗੇ।

ਗੱਦਾਫੀ ਸਟੇਡੀਅਮ ਵਿਚ ਰਹਿਣਗੇ ਟੀਮ ਦੇ ਸਾਰੇ ਖਿਡਾਰੀ
ਖਿਡਾਰੀਆਂ ਦੇ ਲਈ ਰਹਿਣ, ਖਾਣੇ, ਅਤੇ ਰੁਕਣ ਦੀ ਵਿਵਸਥਾ ਐੱਨ. ਸੀ. ਏ. ਅਤੇ ਗੱਦਾਫੀ ਸਟੇਡੀਅਮ ਵਿਚ ਕੀਤੀ ਜਾਵੇਗੀ। ਪਾਕਿਸਤਾਨ ਨੂੰ ਇੰਗਲੈਂਡ ਵਿਚ3 ਟੈਸਟ ਅਤੇ 3 ਟੀ-20 ਕੌਮਾਂਤਰੀ ਮੈਚ ਖੇਡਣੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਦੇ ਸੀ. ਈ. ਓ. ਵਸੀਮ ਖਾਨ ਨੇ ਕਿਹਾ ਕਿ ਜੇਕਰ ਕੋਈ ਖਿਡਾਰੀ ਬੇਚੈਨੀ ਮਹਿਸੂਸ ਕਰਦਾ ਹੈ ਤਾਂ ਉਸ ਦੇ ਲਈ ਬਦਲ ਹੋਵੇਗਾ। ਅਜਿਹਾ ਲਗਦਾ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਨੂੰ 3 ਮਹੀਨੇ ਤਕ ਸਖਤ ਜੈਵ ਸੁਰੱਖਿਅਤ ਵਾਤਾਵਰਣ ਵਿਚ ਰਹਿਣਾ ਹੋਵੇਗਾ। ਖਾਨ ਨੇ ਕਿਹਾ ਕਿ ਜੇਕਰ ਤਦ ਵੀ ਲਗਦਾ ਹੈ ਕਿ ਉਹ ਵਿਵਸਥਾਵਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਸ ਦੇ ਕੋਲ ਆਪਣਾ ਨਾਂ ਵਾਪਸ ਲੈਣ ਦਾ ਬਦਲ ਹੋਵੇਗਾ।
 

Ranjit

This news is Content Editor Ranjit