ਸਿਤਾਰਿਆਂ ਦੀ ਮੌਜੂਦਗੀ ''ਚ ''ਸੁਪਰ ਬਾਕਸਿੰਗ ਲੀਗ'' ਦੀ ਹੋਈ ਸ਼ੁਰੂਆਤ

07/11/2017 12:30:07 AM

ਦਿੱਲੀ— ਭਾਰਤ ਦੀ ਪਹਿਲੀ ਪ੍ਰੋਫੈਸ਼ਨਲ ਬਾਕਸਿੰਗ ਲੀਗ ਜਾਣੀ ਕਿ ਸੁਪਰ ਬਾਕਸਿੰਗ ਲੀਗ ਕਮੇਂਸ ਦਾ ਆਯੋਜਨ ਦਿੱਲੀ 'ਚ ਹੋਣ ਜਾ ਰਿਹਾ ਹੈ। ਦਿੱਲੀ ਦੀ ਟੀਮ ਨੂੰ ਸਪੋਰਟਸ ਕਰਨ ਦੇ ਲਈ ਟੀਮ ਦੇ ਕੋ-ਆਨਰ ਅਤੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਸਟੇਡੀਅਮ 'ਚ ਹੀ ਮੌਜੂਦ ਸੀ। ਇਸ ਦੌਰਾਨ ਦੋ ਵਾਰ ਵਰਲਡ ਲੀਗ ਚੈਂਪੀਅਨ ਅਤੇ ਪਾਕਿਸਤਾਨੀ ਮੂਲ ਦੇ ਅਮਰੀਕੀ ਪ੍ਰੋਫੈਸ਼ਨਲ ਬਾਕਸਰ ਆਮਿਰ ਖਾਨ ਦੇ ਨਾਲ ਉਸ ਦੀ ਕੈਮਿਸਟ੍ਰੀ ਦੇਖਣ ਲਾਈਕ ਸੀ। ਸੁਸ਼ਾਂਤ ਇਹ ਆਪਣੀ ਟੀਮ ਦਿੱਲੀ ਗਲੇਡਿਏਟਰ ਦੀ ਜਿੱਤ ਦਾ ਜਸ਼ਨ ਮਨ੍ਹਾਉਦੇ ਦਿਖਾਈ ਦਿੱਤੇ। ਉਸ ਦੀ ਟੀਮ ਨੇ ਹਰਿਆਣਾ ਟੀਮ ਨੂੰ 12-6 ਨਾਲ ਹਰਇਆ।
ਉਸ ਤੋਂ ਬਾਅਦ ਐਤਵਾਰ ਨੂੰ ਰਾਤ ਸੁਨੀਲ ਸ਼ੇਟ੍ਰੀ ਆਪਣੀ ਟੀਮ ਬਾਹੁਬਲੀ ਨੂੰ ਸਪੋਰਟ ਕਰਨ ਲਈ ਇੱਥੇ ਪਹੁੰਚੇ। ਹਾਲਾਂਕਿ ਉਸ ਦੀ ਟੀਮ ਇਸ ਮੈਚ 'ਚ ਜਿੱਤ ਦਰਜ਼ ਨਹੀਂ ਕਰ ਸਕੀ। ਇਹ ਨਾਕ ਆਊਟ ਵਿਕਟਰੀ ਸੀ, ਇਸ ਲਈ ਉਸ ਦੀ ਟੀਮ ਬਾਹਰ ਹੋ ਗਈ। ਇਸ ਹਾਰ ਨਾਲ ਸੁਨੀਲ ਸ਼ੇਟ੍ਰੀ ਦੁਖੀ ਹੋਏ, ਪਰ ਉਨ੍ਹਾਂ ਨੇ ਆਪਣੀ ਟੀਮ ਦਾ ਹੌਸਲਾ ਵਧਾਇਆ Í
ਬਾਲੀਵੁੱਡ ਅਭਿਨੇਤਾ ਡੇਜੀ ਸ਼ਾਹ ਵੀ ਇੱਥੇ ਨਾਰਥ ਈਸਟ ਟਾਈਗਰਜ਼ ਨੂੰ ਸਪੋਰਟ ਕਰਨ ਲਈ ਪਹੁੰਚੇ ਅਤੇ ਜਦੋਂ ਉਨ੍ਹਾਂ ਦੀ ਟੀਮ ਦੀ ਕੈਪਟਨ ਆਸ਼ਾ ਰੋਕਾ ਨੂੰ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦੇਖਣ ਵਾਲੀ ਸੀ। ਇਸ ਦੌਰਾਨ ਆਮਿਰ ਦੀ ਪਤਨੀ ਮਖਦੂਮ ਵੀ ਇੱਥੇ ਮੌਜੂਦ ਸੀ।