CEO ਦੀ ਅਗਲੀ ਬੈਠਕ 'ਚ ਵਾਡਿਆ ਵਿਵਾਦ 'ਤੇ ਲਿਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ

05/01/2019 5:48:43 PM

ਨਵੀਂ ਦਿੱਲੀ : ਆਈ. ਪੀ. ਐੱਲ. ਫ੍ਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਦੇ ਸਹਿ ਮਾਲਕ ਨੇਸ ਵਾਡਿਆ ਨੂੰ ਜਾਪਾਨ ਵਿਚ ਡ੍ਰਗਸ ਰੱਖਣ ਦੇ ਮਾਮਲੇ ਵਿਚ 2 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਦੀ ਸ਼ੁੱਕਰਵਾਰ ਨੂੰ ਮੁੰਬਈ ਵਿਚ ਹੋਣ ਵਾਲੀ ਪ੍ਰਾਸ਼ਕ ਕਮੇਟੀ ਦੀ ਅਗਲੀ ਬੈਠਕ ਦੌਰਾਨ ਚਰਚਾ ਵਿਚ ਆਉਣ ਦੀ ਸੰਭਾਵਨਾ ਹੈ। ਵਾਡਿਆ ਨੂੰ ਇਸ ਸਾਲ ਦੇ ਸ਼ੁਰੂ ਵਿਚ 25 ਗ੍ਰਾਮ ਗਾਂਜਾ ਰੱਖਣ ਲਈ ਜਾਪਾਨ ਦੇ ਸ਼ਹਿਰ ਹੋਕਾਈਡੋ ਵਿਖੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਸਜ਼ਾ 5 ਸਾਲ ਲਈ ਮੁਅੱਤਲ ਰੱਖੀ ਗਈ ਹੈ। ਆਈ. ਪੀ. ਐੱਲ. ਸਪਾਟ ਫਿਕਸਿੰਗ ਮਾਮਲੇ ਦੌਰਾਨ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਨਾਲ ਕੀਤਾ ਗਿਆ ਸੀ। ਹਾਲਾਂਕਿ ਇਹ ਅਜੇ ਇਹ ਸਾਫ ਨਹੀਂ ਹੈ ਕਿ ਇਹ ਮਾਮਲਾ ਆਈ. ਪੀ. ਐੱਲ. ਦੀ ਨੈਤਿਕ ਕਮੇਟੀ (ਜਿਸ ਵਿਚ 3 ਅਧਿਕਾਰੀ, ਮੌਜੂਦਾ ਪ੍ਰਧਾਨ ਸੀ. ਕੇ. ਖੰਨਾ, ਮੌਜੂਦਾ ਸਕੱਤਰ ਅਮਿਤਾਭ ਚੌਧਰੀ ਅਤੇ ਖਜ਼ਾਨਚੀ ਅਨਿਰੁੱਧ ਚੌਧਰੀ) ਜਾਂ ਨਵੇਂ ਨਿਯੁਕਤ ਲੋਕਪਾਲ ਡੀ. ਕੇ. ਜੈਨ ਨੂੰ ਸੌਂਪਿਆ ਜਾਵੇਗਾ ਜਾਂ ਨਹੀਂ।

ਬੀ. ਸੀ. ਸੀ. ਆਈ. ਦੇ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਮੀਡੀਆ ਨੂੰ ਕਿਹਾ, ''ਇਹ ਮਾਮਲਾ ਮੁੰਬਈ ਵਿਚ 3 ਮਈ ਨੂੰ ਹੋਣ ਵਾਲੀ ਸੀ. ਓ. ਏ. ਦੀ ਬੈਠਕ ਵਿਚ ਚਰਚਾ 'ਚ ਆਏਗਾ। ਇਸ 'ਤੇ ਚਰਚਾ ਕਰਨ ਦੀ ਜ਼ਰੂਰਤ ਹੈ ਕਿ ਕੀ ਸੀ. ਓ. ਏ. ਇਸ ਮਾਮਲੇ ਨੂੰ ਜਸਟਿਸ ਜੈਨ ਜਾਂ 3 ਅਧਿਕਾਰੀਆਂ ਨੂੰ ਸੌਂਪੇਗਾ।'' ਇਹ ਪੱਛਣ 'ਤੇ ਕਿ ਕੀ ਕਿੰਗਜ਼ ਇਲੈਵਨ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਤਾਂ ਅਧਿਕਾਰੀ ਨੇ ਕਿਹਾ ਕਿ ਇਹ ਸਭ ਕਿਆਸ ਦੇ ਦਾਇਰੇ 'ਚ ਹੈ। ਬੀ. ਸੀ. ਸੀ. ਆਈ. ਦੀ ਕਾਨੂੰਨੀ ਟੀਮ, ਲੋਕਪਾਲ ਸਾਰਿਆਂ ਨੂੰ ਇਕੱਠੇ ਆਉਣ ਦੀ ਜ਼ਰੂਰਤ ਹੈ।