ਬੰਗਲਾਦੇਸ਼ ''ਤੇ ਜਿੱਤ ਦੇ ਨਾਲ ਹੀ ਡਿ-ਕਾਕ ਤੇ ਅਮਲਾ ਦੇ ਨਾਂ ਦਰਜ ਹੋਇਆ ਨਵਾਂ ਰਿਕਾਰਡ

10/16/2017 1:32:54 PM

ਨਵੀਂ ਦਿੱਲੀ(ਬਿਊਰੋ)— ਸਾਊਥ ਅਫਰੀਕਾ ਨੇ ਬੰਗਲਾਦੇਸ਼ ਖਿਲਾਫ ਤਿੰਨ ਵਨਡੇ ਮੁਕਾਬਲਿਆਂ ਦੇ ਪਹਿਲੇ ਹੀ ਮੈਚ ਵਿਚ ਵਰਲਡ ਰਿਕਾਰਡ ਜਿੱਤ ਹਾਸਲ ਕੀਤੀ ਹੈ। ਕਿੰਬਰਲੇ ਵਨਡੇ ਵਿਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 278/7 ਦੌੜਾਂ ਬਣਾਈਆਂ। ਜਵਾਬ ਵਿਚ ਅਫਰੀਕੀ ਟੀਮ ਨੇ ਬਿਨ੍ਹਾਂ ਕੋਈ ਵਿਕਟ ਗੁਆਏ 282 ਦੌੜਾਂ ਬਣਾ ਕੇ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਇਸ ਜਿੱਤ ਨਾਲ ਹੀ ਦੱਖਣ ਅਫਰੀਕਾ ਬਿਨ੍ਹਾਂ ਕਿਸੇ ਨੁਕਸਾਨ ਦੇ ਸਭ ਤੋਂ ਵੱਡਾ ਟੀਚਾ (279 ਦੌੜਾਂ) ਪਾਉਣ ਵਾਲੀ ਟੀਮ ਬਣ ਗਈ। ਅਫਰੀਕੀ ਸਲਾਮੀ ਬੱਲੇਬਾਜ਼ ਕਵਿੰਟਨ ਡਿ ਕਾਕ ਨੇ 145 ਗੇਂਦਾਂ ਵਿਚ 168 ਦੌੜਾਂ, ਜਦੋਂ ਕਿ ਹਾਸ਼ਿਮ ਅਮਲਾ ਨੇ 112 ਗੇਂਦਾਂ ਵਿਚ 110 ਦੌੜਾਂ ਦੀਆਂ ਅਜੇਤੂ ਪਾਰੀਆਂ ਖੇਡੀਆਂ। ਅਮਲਾ ਅਤੇ ਡਿ ਕਾਕ ਨੇ ਇੰਗਲੈਂਡ  ਦੇ ਐਲੇਕਸ ਹੇਲਸ ਅਤੇ ਜੇਸਨ ਰਾਏ ਦਾ ਰਿਕਾਰਡ ਨੂੰ ਤੋੜਿਆ । ਇਨ੍ਹਾਂ ਦੋਨਾਂ ਨੇ ਸ਼੍ਰੀਲੰਕਾ ਖਿਲਾਫ ਐਜਬੇਸਟਨ ਵਿਚ 2016 (24 ਜੂਨ) ਵਿਚ 255 ਦੌੜਾਂ ਦੇ ਟੀਚੇ ਨੂੰ ਬਿਨ੍ਹਾਂ ਕਿਸੇ ਨੁਕਸਾਨ ਦੇ ਹਾਸਲ ਕੀਤਾ ਸੀ।

ਬਿਨ੍ਹਾਂ ਵਿਕਟ ਗੁਆਏ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਵਾਲੀਆਂ ਟੀਮਾਂ
1. 279 ਦੌੜਾਂ ਅਮਲਾ-ਡਿ ਕਾਕ (ਦੱਖਣੀ ਅਫਰੀਕਾ) ਵਿਰੁੱਧ ਬੰਗਲਾਦੇਸ਼, ਕਿੰਬਰਲੇ 2017
2. 255 ਦੌੜਾਂ ਐਲੇਕਸ ਹੇਲਸ-ਜੇਸਨ ਰਾਏ (ਇੰਗਲੈਂਡ) ਵਿਰੁੱਧ ਸ਼੍ਰੀਲੰਕਾ,  ਐਜਬੇਸਟਨ 2016
3. 236 ਦੌੜਾਂ ਮਾਰਟਿਨ ਗੁਪਟਿਲ-ਟੀ. ਲਾਥਮ (ਨਿਊਜ਼ੀਲੈਂਡ) ਵਿਰੁੱਧ ਜਿੰਬਾਬਵੇ, ਹਰਾਰੇ 2015
4. 230 ਦੌੜਾਂ ਟੀ. ਦਿਲਸ਼ਾਨ-ਉਪੁਲ ਥਰੰਗਾ (ਸ਼੍ਰੀਲੰਕਾ) ਵਿਰੁੱਧ ਇੰਗਲੈਂਡ, ਕੋਲੰਬੋ 2011
5. 226 ਦੌੜਾਂ ਮੁਹੰਮਦ ਹਫੀਜ-ਆਈ. ਫਰਹਤ (ਪਾਕਿਸਤਾਨ) ਵਿਰੁੱਧ ਜਿੰਬਾਬਵੇ, ਹਰਾਰੇ 2011

ਪਰ, ਇਹ ਰਿਕਾਰਡ ਨਹੀਂ ਤੋੜ ਪਾਏ ਅਮਲਾ-ਡਿ ਕਾਕ
ਅਮਲਾ ਅਤੇ ਡਿ ਕਾਕ ਦੀ ਸਲਾਮੀ ਜੋੜੀ ਇਕ ਵੱਡੇ ਰਿਕਾਰਡ ਤੋਂ ਖੁੰਝ ਗਈ। ਵਨਡੇ ਵਿਚ ਪਹਿਲੇ ਵਿਕਟ ਲਈ ਸਾਂਝੇਦਾਰੀ ਦਾ ਰਿਕਾਰਡ ਸ਼੍ਰੀਲੰਕਾ ਦੇ ਸਨਥ ਜੈਸੂਰੀਆ ਅਤੇ ਉਪੁਲ ਥਰੰਗਾ ਦੇ ਨਾਮ ਹੈ। ਦੋਨਾਂ ਨੇ 2006 ਵਿਚ ਇੰਗਲੈਂਡ ਖਿਲਾਫ 286 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸਦੇ ਬਾਅਦ ਟਰੇਵਿਸ ਹੇਡ ਅਤੇ ਡੇਵਿਡ ਵਾਰਨਰ ਦੀ ਜੋੜੀ ਨੇ ਇਸ ਸਾਲ ਜਨਵਰੀ ਵਿਚ ਪਾਕਿਸਤਾਨ ਖਿਲਾਫ ਐਡੀਲੇਡ ਵਿਚ 284 ਦੌੜਾਂ ਦੀ ਪਾਰਟਨਰਸ਼ਿਪ ਕੀਤੀ ਸੀ ਅਤੇ ਹੁਣ ਅਮਲਾ ਅਤੇ ਡਿ ਕਾਕ ਨੇ ਅਜੇਤੂ ਰਹਿੰਦੇ ਹੋਏ 282 ਦੌੜਾਂ ਜੋੜੀਆਂ।