ਦੁਨੀਆ ਦੀਆਂ ਸਭ ਤੋਂ ਮਸ਼ਹੂਰ ਖੇਡਾਂ, ਜਾਣੋ ਕਿੱਥੇ ਖੜੀ ਹੈ ਕ੍ਰਿਕਟ

07/16/2019 1:57:51 PM

ਸਪੋਰਲਟ ਡੈਸਕ— ਲਾਰਡਸ ਦੇ ਇਤਿਹਾਸਕ ਮੈਦਾਨ 'ਤੇ ਇੰਗਲੈਂਡ ਦੇ ਰੂਪ 'ਚ ਕ੍ਰਿਕਟ ਜਗਤ ਨੂੰ ਵਰਲਡ ਚੈਂਪੀਅਨ ਮਿਲਨ ਦੇ ਨਾਲ ਹੀ ਵਰਲਡ ਕੱਪ ਦੇ 12ਵੇਂ ਸੀਜ਼ਨ ਦੀ ਸਮਾਪਤੀ ਬੇਹੱਦ ਸ਼ਾਨਦਾਰ ਤੇ ਰੋਮਾਂਚਕ ਮੁਕਾਬਲੇ ਦੇ ਨਾਲ ਗਈ। ਲੰਦਨ 'ਚ ਵਰਲਡ ਕੱਪ ਫਾਈਨਲ ਦੇ ਨਾਲ-ਨਾਲ ਵਿੰਬਲਡਨ 'ਚ ਪੁਰਸ਼ ਦਾ ਸਿੰਗਲ ਫਾਈਨਲ ਤੇ ਫਾਰਮੂਲਾ ਵਨ ਰੇਸ ਦਾ ਵੀ ਆਯੋਜਿਤ ਕੀਤਾ ਗਿਆ। ਕ੍ਰਿਕੇਟ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਸ ਨੂੰ ਕੁਝ ਦੇਸ਼ਾਂ 'ਚ ਹੀ ਖੇਡਿਆ ਜਾਂਦਾ ਹੈ ਜਦ ਕਿ ਹੋਰ ਖੇਡਾਂ ਦੀ ਲੋਕਪ੍ਰਿਅਤਾ ਕ੍ਰਿਕਟ ਤੋਂ ਕਿੱਤੇ ਜ਼ਿਆਦਾ ਹੈ। ਜਾਣਦੇ ਹਾਂ ਕਿ ਦੁਨੀਆ ਦੇ ਹੋਰ ਮਸ਼ਹੂਰ ਖੇਡਾਂ ਦੀ ਤੁਲਨਾ 'ਚ ਕ੍ਰਿਕਟ ਕਿੱਥੇ ਖੜਾ ਹੈ। 

7. ਬਾਸਕੇਟਬਾਲ:ਇਹ ਖੇਡ ਲਗਭਗ ਦੁਨੀਆ ਦੇ ਹਰ ਦੇਸ਼ 'ਚ ਖੇਡੀ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਵਿਸ਼ਵ ਪੱਧਰ 'ਤੇ ਇਸ ਦੇ ਪ੍ਰਸ਼ੰਸਕਾਂ ਦੀ ਗਿਣਤੀ 82 ਕਰੋੜ (820 ਮਿਲੀਅਨ) ਤੋਂ ਜ਼ਿਆਦਾ ਹੈ। ਇਸ ਖੇਡ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ ਹੈ 1891 'ਚ ਅਮਰੀਕਾ ਦੇ ਮੈਸਾਚੁਏਟਸ ਸ਼ਹਿਰ ਵਿੱਚ ਡਾਕਟਰ ਜੇਂਮਸ ਨੈਸਮਿਥ ਨੇ ਬਾਸਕੇਟਬਾਲ ਖੇਡ ਦੀ ਖੋਜ ਕੀਤੀ। 

6. ਟੇਬਲ ਟੈਨਿਸ: ਇਹ ਇਕ ਇੰਡੋਰ ਗੇਮ ਹੈ ਤੇ ਇਸ ਦੀ ਸ਼ੁਰੂਆਤ 19ਵੀਂ ਸਦੀ 'ਚ ਟੈਨਿਸ ਦੇ ਛੋਟੇ ਫ਼ਾਰਮ ਦੇ ਰੂਪ 'ਚ ਕੀਤੀ ਗਈ। ਇਸ ਖੇਡ ਨੂੰ ਪਿੰਗ ਪੋਂਗ ਵੀ ਕਿਹਾ ਜਾਂਦਾ ਹੈ। ਇਸ ਨੂੰ ਸਿੰਗਲ ਤੇ ਡਬਲ ਦੇ ਰੂਪ 'ਚ ਖੇਡਿਆ ਜਾਂਦਾ ਹੈ। ਵਿਸ਼ਵ ਪੱਧਰ 'ਤੇ ਇਸ ਖੇਡ ਦੇ ਪ੍ਰਸ਼ੰਸਕਾਂ ਦੀ ਗਿਣਤੀ 87 ਕਰੋੜ (875 ਮਿਲੀਅਨ) ਤੋਂ ਜ਼ਿਆਦਾ ਹੈ। 

5. ਵਾਲੀਬਾਲ: ਇਹ ਖੇਡ ਵੀ ਉਨ੍ਹਾਂ ਖੇਡਾਂ 'ਚ ਸ਼ਾਮਲ ਹੈ ਜਿਨ੍ਹਾਂ ਦੀ ਖੋਜ 19ਵੀਂ ਸਦੀ 'ਚ ਹੋਈ। ਸ਼ੁਰੂਆਤ 'ਚ ਇਹ ਪੱਛਮ ਵਾਲਾ ਯੂਰਪ ਤੇ ਉਤਰੀ ਅਮਰੀਕਾ 'ਚ ਬੇਹੱਦ ਲੋਕਪ੍ਰਿਯ ਰਿਹਾ, ਪਰ ਹੌਲੀ-ਹੌਲੀ ਇਸ ਦੀ ਲੋਕਪ੍ਰਿਅਤਾ ਦੁਨੀਆ ਦੇ ਹੋਰਾਂ ਦੇਸ਼ਾਂ 'ਚ ਫੈਲ ਗਈ। 1895 'ਚ ਅਮਰੀਕੀ ਵਿਲੀਅਮ ਜੀ ਮੋਰਗਨ ਨੇ ਇਸ ਦੀ ਖੋਜ ਕੀਤੀ। ਉਨ੍ਹਾਂ ਨੇ ਇਸ ਖੇਡ 'ਚ ਕਈ ਹੋਰ ਖੇਡਾਂ ਨੂੰ ਸ਼ਾਮਿਲ ਕਰ ਨਵੇਂ ਖੇਡ ਦੇ ਰੂਪ 'ਚ ਸਥਾਪਤ ਕੀਤਾ। ਵਿਸ਼ਵ ਪਧੱਰ 'ਤੇ ਇਸ ਖੇਲ ਦੇ ਪ੍ਰਸ਼ੰਸਕਾਂ ਦੀ ਗਿਣਤੀ 90 ਕਰੋੜ (900 ਮਿਲੀਅਨ) ਤੋਂ ਜ਼ਿਆਦਾ ਹੈ।

4. ਟੈਨਿਸ: ਦੁਨੀਆ ਦੀ ਚੌਥੀ ਬੇਹੱਦ ਲੋਕਪ੍ਰਿਯ ਖੇਡ ਹੈ ਟੈਨਿਸ ਵਿਸ਼ਵ ਪੱਧਰ 'ਤੇ ਮੰਨੀ ਜਾਂਦੀ ਹੈ ਕਿ ਇਸ ਖੇਡ ਦੇ ਪ੍ਰਸ਼ੰਸਕਾਂ ਦੀ ਗਿਣਤੀ 100 ਕਰੋੜ (1 ਬਿਲੀਅਨ) ਤੋਂ ਜ਼ਿਆਦਾ ਹੈ। ਇਹ ਖੇਡ ਬੇਹੱਦ ਪੁਰਾਣੀ ਹੈ ਤੇ ਇਹ ਰੋਮਨ ਯੁੱਗ 'ਚ ਵੀ ਖੇਡੀ ਜਾਂਦਾ ਸੀ। ਆਧੁਨਿਕ ਕਾਲ 'ਚ ਇਹ ਖੇਲ ਫ਼ਰਾਂਸ ਤੋਂ ਹੁੰਦੇ ਹੋਏ ਦੁਨੀਆ ਦੇ ਹੋਰ ਦੇਸ਼ਾਂ 'ਚ ਪਹੁੰਚਿਆ। ਇਸ 'ਚ ਸਿੰਗਲ ਜਾਂ ਡਬਲ ਦੇ ਹੀ ਮੁਕਾਬਲੇ ਹੁੰਦੇ ਹਨ। 

3 ਹਾਕੀ:ਇਸ ਖੇਡ ਦਾ ਇਤਿਹਾਸ ਵੀ ਬੇਹੱਦ ਪੁਰਾਣਾ ਹੈ, ਪਰ ਬ੍ਰੀਟੀਸ਼ ਇਸਲੇਸ 'ਚ ਇਸ ਖੇਡ ਦਾ ਆਧੁਨਿਕੀਕਰਣ ਕੀਤਾ ਗਿਆ ਤੇ ਪੂਰੀ ਦੁਨੀਆ 'ਚ ਫੈਲਦਾ ਚੱਲਿਆ ਗਿਆ।  ਭਾਰਤ, ਪਾਕਿਸਤਾਨ, ਆਸਟਰੇਲੀਆ ਸਮੇਤ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ 'ਚ ਫੀਲਡ ਹਾਕੀ ਖੇਡੀ ਜਾਂਦੀ ਹੈ। ਫੀਲਡ ਹਾਕੀ ਦੇ ਪ੍ਰਸ਼ੰਸਕਾਂ ਦੀ ਗਿਣਤੀ 200 ਕਰੋੜ ਮਤਲਬ 2 ਬਿਲੀਅਨ ਤੋਂ ਜ਼ਿਆਦਾ ਹੈ।

2. ਕ੍ਰਿਕਟ: ਇੰਗਲੈਂਡ ਨੂੰ ਇਸ ਖੇਡ ਦਾ ਜਨਮ ਦਾਤਾ ਕਿਹਾ ਜਾਂਦਾ ਹੈ,  ਪਰ ਉਸ ਨੂੰ ਵਰਲਡ ਚੈਂਪੀਅਨ ਬਨਣ 'ਚ 44 ਸਾਲ ਲੱਗ ਗਏ। ਇਹ ਦੁਨੀਆ ਦੇ ਕੁਝ ਦੇਸ਼ਾਂ 'ਚ ਬੇਹੱਦ ਲੋਕਪ੍ਰਿਯ ਹੈ। 16ਵੀਂ ਸਦੀ 'ਚ ਇੰਗਲੈਂਡ 'ਚ ਇਸ ਖੇਡ ਦੀ ਉਤਪੱਤੀ ਹੋਈ 'ਤੇ 18ਵੀਂ ਸਦੀ 'ਚ ਇੰਹਲੈਂਡ ਦਾ ਰਾਸ਼ਟਰੀ ਖੇਲ ਬਣਿਆ ਗਿਆ। ਇਸ ਖੇਡ ਦੇ ਪ੍ਰਸ਼ੰਸਕਾਂ ਦੀ ਗਿਣਤੀ 250 ਕਰੋੜ ਮਤਲਬ 2.5 ਬਿਲੀਅਨ ਹੈ. ਪ੍ਰਸ਼ੰਸਕਾਂ ਦੇ ਹਿਸਾਬ ਨਾਲ ਇਹ ਦੁਨੀਆ ਦਾ ਦੂਜਾ ਸਭ ਤੋਂ ਲੋਕਪ੍ਰਿਯ ਖੇਡ ਹੈ। 

1. ਫੁੱਟਬਾਲ: ਇਹ ਅਜਿਹੀ ਖੇਡ ਹੈ ਜੋ ਪੂਰਨ ਰੂਪ ਨਾਲ ਹਰ ਦੇਸ਼ 'ਚ ਖੇਡੀ ਜਾਂਦਾ ਹੈ ਫੁੱਟਬਾਲ ਨੂੰ ਏਸੋਸ਼ਿਏਨ ਫੁੱਟਬਾਲ ਜਾਂ ਸਾਕੇ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਖੇਡ ਦੀ ਉਤਪੱਤੀ ਚੀਨ 'ਚ ਹੋਈ, ਪਰ ਆਧੁਨਿਕ ਫੁੱਟਬਾਲ ਦੀ ਸ਼ੁਰੂਆਤ ਇੰਗਲੈਂਡ 'ਚ ਹੋਈ ਤੇ ਇਥੋਂ ਇਹ ਖੇਡ ਦੁਨੀਆਭਰ 'ਚ ਫੈਲਿਆ। ਅਜਿਹਾ ਅਨੁਮਾਨ ਹੈ ਕਿ ਦੁਨੀਆ ਦੀ ਅੱਧੀ ਆਬਾਦੀ ਇਸ ਖੇਡ ਦੀ ਮੁਰੀਦ ਹੈ ਪ੍ਰਸ਼ੰਸਕਾਂ ਦੇ ਲਿਹਾਜ਼ ਨਾਲ ਦੁਨੀਆਭਰ 'ਚ ਇਸ ਦੇ 400 ਕਰੋੜ ਮਤਲਬ 4 ਬਿਲੀਅਨ ਪ੍ਰਸ਼ੰਸਕ ਹਨ।