ਭਾਰਤੀ ਮਹਿਲਾ ਟੀਮ ਨੇ ਜਿੱਤਿਆ 34 ਦੌੜਾਂ ਨਾਲ ਪਹਿਲਾ ਟੀ-20

06/23/2022 10:54:48 PM

ਦਾਮਬੁਲਾ (ਯੂ. ਐੱਨ. ਆਈ.)–ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਤੋਂ ਪਹਿਲਾ ਟੀ-20 ਮੈਚ ਵੀਰਵਾਰ ਨੂੰ 34 ਦੌੜਾਂ ਨਾਲ ਜਿੱਤ ਲਿਆ ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ। ਭਾਰਤੀ ਟੀਮ ਨੇ ਇੱਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਸ਼ੁਰੂਆਤ ਵਿਚ ਜਲਦੀ ਵਿਕਟ ਗੁਆ ਦਿੱਤੀ ਪਰ ਸ਼ੈਫਾਲੀ ਵਰਮਾ ਦੀਆਂ 31, ਜੇਮਿਮਾਹ ਰੋਡ੍ਰਿਗੇਜ਼ ਦੀਆਂ ਅਜੇਤੂ 36 ਤੇ ਕਪਤਾਨ ਹਰਮਨਪ੍ਰੀਤ ਕੌਰ ਦੀਆਂ 22 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੇ 6 ਵਿਕਟਾਂ ’ਤੇ 138 ਦੌੜਾਂ ਦਾ ਸਕੋਰ ਖੜ੍ਹਾ ਕੀਤਾ।

ਇਹ ਵੀ ਪੜ੍ਹੋ :ਸੁਪਰੀਮ ਕੋਰਟ ਨੇ ਨਿਊਯਾਰਕ ਦੇ ਬੰਦੂਕ ਕਾਨੂੰਨ ਨੂੰ ਕੀਤਾ ਰੱਦ

ਇਸ ਤੋਂ ਬਾਅਦ ਭਾਰਤੀ ਸਪਿਨਰਾਂ ਦੇ ਅੱਗੇ ਸ਼੍ਰੀਲੰਕਾ ਬੱਲੇਬਾਜ਼ਾਂ ਦੀ ਇਕ ਨਹੀਂ ਚੱਲ ਸਕੀ ਤੇ ਟੀਮ 20 ਓਵਰਾਂ ਵਿਚ 5 ਵਿਕਟਾਂ ’ਤੇ 104 ਦੌੜਾਂ ਹੀ ਬਣਾ ਸਕੀ। ਸ਼੍ਰੀਲੰਕਾ ਵਲੋਂ ਸਿਰਫ ਕਵਿਸ਼ਾ ਦਿਲਹਾਰੀ ਹੀ ਸਭ ਤੋਂ ਵੱਧ ਅਜੇਤੂ 47 ਦੌੜਾਂ ਬਣਾ ਸਕੀ। ਭਾਰਤ ਵਲੋਂ ਰਾਧਾ ਯਾਦਵ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਭਾਰਤੀ ਗੇਂਦਬਾਜ਼ੀ ਵਿਚ ਇਹ ਖਾਸ ਗੱਲ ਰਹੀ ਹੈ ਕਿ ਉਸ ਨੇ ਇਕ ਵੀ ਨੋ-ਬਾਲ ਤੇ ਵਾਈਡ ਬਾਲ ਨਹੀਂ ਸੁੱਟੀ।

ਇਹ ਵੀ ਪੜ੍ਹੋ : ਗੈਸ ਸਪਲਾਈ 'ਸੰਕਟ' ਦਾ ਸਾਹਮਣਾ ਕਰ ਰਿਹਾ ਜਰਮਨੀ, ਚਿੰਤਾਜਨਕ ਪੱਧਰ ਦੀ ਚਿਤਾਵਨੀ ਜਾਰੀ

ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕਰ ਯਕੀਨੀ ਬਣਾਇਆ ਕਿ ਉਨ੍ਹਾਂ ਨੂੰ ਜਲਦ ਹੀ ਵੱਡਾ ਵਿਕਟ ਮਿਲ ਜਾਵੇ ਅਤੇ ਅਜਿਹਾ ਉਸ ਸਮੇਂ ਹੋਇਆ ਜਦ ਕਪਤਾਨ ਹਰਮਨਪ੍ਰੀਤ (22) 11ਵੇਂ ਓਵਰ 'ਚ ਸਪਿਨਰ ਇਨੋਕਾ ਰਾਣਾਵੀਰਾ ਦੀ ਗੇਂਦ 'ਤੇ ਆਊਟ ਹੋ ਗਈ। ਰਾਣਾਵੀਰਾ ਨੇ ਦੋ ਹੋਰ ਵਿਕਟਾਂ ਆਪਣੇ ਨਾਂ ਕੀਤੀਆਂ, ਉਨ੍ਹਾਂ ਨੇ ਵਿਕਟ ਕੀਪਰ ਬੱਲੇਬਾਜ਼ ਰਿਚਾ ਘੋਸ਼ (11) ਅਤੇ ਪੂਜਾ ਵਸਤਰਾਕਰ (14) ਦੇ ਵਿਕਟ ਲੈ ਕੇ ਮਹਿਮਾਨ ਟੀਮ ਦੇ 17 ਓਵਰਾਂ 'ਚ 6 ਵਿਕਟ ਲਈਆਂ ਜਦਕਿ ਉਸ ਦਾ ਸਕੋਰ ਸਿਰਫ 106 ਦੌੜਾਂ ਸੀ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar