ਭਾਰਤੀ ਟੀਮ ਨੂੰ ਕੋਚ ਦੀ ਜ਼ਰੂਰਤ, ਤੁਸੀਂ ਵੀ ਕਰ ਸਕਦੇ ਹੋ ਅਪਲਾਈ, ਇੰਜੀਨੀਅਰ ਨੇ ਵੀ ਕੀਤਾ

06/28/2017 12:46:31 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਮੁੱਖ ਕੋਚ ਅਹੁਦੇ ਤੋਂ ਅਨਿਲ ਕੁੰਬਲੇ ਦੇ ਅਸਤੀਫਾ ਦੇਣ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਨਵੇਂ ਕੋਚ ਦੀ ਨਿਯੁਕਤੀ ਲਈ ਐਪਲੀਕੇਸ਼ਨਾਂ ਮੰਗੀਆਂ ਹਨ। ਬੋਰਡ ਨੇ ਅਪਲਾਈ ਕਰਨ ਦੀ ਆਖਰੀ ਤਾਰੀਖ ਨੂੰ ਵਧਾ ਕੇ 9 ਜੁਲਾਈ ਕਰ ਦਿੱਤਾ ਹੈ। ਕੋਚ ਅਹੁਦੇ ਲਈ ਕੋਈ ਵੀ ਅਪਲਾਈ ਕਰ ਸਕਦਾ ਹੈ, ਇਸ ਅਹੁਦੇ ਲਈ ਇਕ ਮਕੈਨੀਕਲ ਇੰਜੀਨੀਅਰ ਨੇ ਵੀ ਅਪਲਾਈ ਕੀਤਾ ਹੈ।
ਸਾਰਿਆਂ ਨੂੰ ਅਪਲਾਈ ਕਰਨ ਦਾ ਅਧਿਕਾਰ
ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਸੌਰਵ ਗਾਂਗੁਲੀ ਨੇ ਕਿਹਾ ਕਿ ਚੀਫ ਕੋਚ ਲਈ ਅਪਲਾਈ ਕਰਨ ਦਾ ਹਰ ਇਕ ਨੂੰ ਹੱਕ ਹੈ। ਅਨਿਲ ਕੁੰਬਲੇ ਦੇ ਅਸਤੀਫਾ ਦੇਣ ਤੋਂ ਬਾਅਦ ਰਵੀ ਸ਼ਾਸਤਰੀ ਦੇ ਵੀ ਜਲਦ ਹੀ ਅਪਲਾਈ ਕਰਨ ਦੀ ਚਰਚਾ ਹੈ। ਇਕ ਸਾਲ ਪਹਿਲਾ ਕ੍ਰਿਕਟ ਸਲਾਹਕਾਰ ਕਮੇਟੀ ਨੇ ਸ਼ਾਸਤਰੀ ਦੀ ਬਜਾਇ ਕੁੰਬਲੇ ਨੂੰ ਤਰਜ਼ੀਹ ਦਿੱਤੀ ਸੀ। ਉੱਥੇ ਹੀ ਗਾਂਗੁਲੀ ਦਾ ਮੰਨਣਾ ਹੈ ਕਿ ਕੋਹਲੀ ਅਤੇ ਕੁੰਬਲੇ ਦੇ ਵਿਵਾਦ ਨੂੰ ਬਿਹਤਰੀਨ ਢੰਗ ਨਾਲ ਨਿਪਟਾਇਆ ਜਾ ਸਕਦਾ ਹੈ।
ਇਕ ਇੰਜ਼ੀਨੀਅਰ ਨੇ ਵੀ ਕੀਤਾ ਅਪਲਾਈ
ਇਕ ਮਕੈਨੀਕਲ ਇੰਜੀਨੀਅਰ ਨੇ ਵੀ ਕੋਚ ਅਹੁਦੇ ਲਈ ਅਪਲਾਈ ਕੀਤਾ ਹੈ। ਕੁੰਬਲੇ ਦੇ ਅਸਤੀਫੇ ਲਈ ਕੋਹਲੀ ਨੂੰ ਜ਼ਿੰਮੇਵਾਰ ਮੰਨਣ ਵਾਲੇ ਇਸ ਸ਼ਖਸ ਦਾ ਕਹਿਣਾ ਹੈ ਕਿ ਕਪਤਾਨ ਕੋਹਲੀ ਨੂੰ ਕੋਚਿੰਗ ਲਈ ਦਿੱਗਜ ਦੀ ਜ਼ਰੂਰਤ ਹੀ ਨਹੀਂ ਹੈ।