ਸ਼੍ਰੀਲੰਕਾ ਪਹੁੰਚਣ ਤੋਂ ਪਹਿਲਾਂ ਕੋਹਲੀ ਸਮੇਤ ਕਈ ਖਿਡਾਰੀਆਂ ਨੇ ਲਈ ਪਲੇਨ ''ਚ ਸੈਲਫੀ, ਦੇਖੋ ਤਸਵੀਰਾਂ

07/20/2017 4:01:43 PM

ਨਵੀਂ ਦਿੱਲੀ— ਸ਼੍ਰੀਲੰਕਾ ਦੌਰੇ ਦੇ ਲਈ ਭਾਰਤੀ ਟੀਮ ਬੁੱਧਵਾਰ ਨੂੰ ਨਵੇਂ ਕੋਚ ਰਵੀ ਸ਼ਾਸਤਰੀ ਦੇ ਨਾਲ ਰਵਾਨਾ ਹੋ ਗਈ ਹੈ। ਸ਼੍ਰੀਲੰਕਾ ਪਹੁੰਚਣ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਖਿਡਾਰੀਆਂ ਨੇ ਪਲੇਨ ਵਿਚ ਸੈਫਲੀ ਲਈਆਂ ਅਤੇ ਫਿਰ ਉਸ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ।

ਸ਼੍ਰੀਲੰਕਾ ਦੌਰੇ ਉੱਤੇ ਭਾਰਤੀ ਟੀਮ ਤਿੰਨ ਟੈਸਟ ਮੈਚ, ਪੰਜ ਵਨਡੇ ਅਤੇ ਇਕ ਟੀ-20 ਮੈਚ ਖੇਡੇਗੀ। ਦੌਰੇ ਦਾ ਆਗਾਜ਼ 26 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਨਾਲ ਸ਼ੁਰੂ ਹੋਵੇਗਾ ਅਤੇ ਦੌਰੇ ਦਾ ਅੰਤ ਕੋਲੰਬੋ ਵਿਚ ਟੀ-20 ਮੈਚ ਦੇ ਨਾਲ ਹੋਵੇਗਾ। ਸੱਟ ਦਾ ਸ਼ਿਕਾਰ ਹੋਏ ਮੁਰਲੀ ਵਿਜੇ ਕਲਾਈ ਵਿਚ ਸੱਟ ਦੇ ਕਾਰਨ ਇਸ ਦੌਰੇ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਖੱਬੇ ਹੱਥ ਬੱਲੇਬਾਜ਼ ਸ਼ਿਖਰ ਧਵਨ ਨੂੰ ਟੀਮ 'ਚ ਜਗ੍ਹਾ ਮਿਲੀ ਹੈ।

ਵਿਰਾਟ ਕੋਹਲੀ ਨੇ ਕੇ.ਐੱਲ. ਰਾਹੁਲ ਦੇ ਨਾਲ ਸੈਲਫੀ ਲੈ ਕੇ ਟਵਿੱਟਰ ਉੱਤੇ ਸ਼ੇਅਰ ਕੀਤਾ ਅਤੇ ਲਿਖਿਆ, “Flight delays call for a selfie, #Srilanka it is! @KLRahul11 #Enroute #BackToBasics”
 (ਫਲਾਈਟ ਲੇਟ ਹੋ ਗਈ ਹੈ। ਸੈਲਫੀ ਲੈ ਲਈ ਜਾਵੇ।)
 


ਜਦਕਿ ਸ਼ਿਖਰ ਧਵਨ ਨੇ ਵੀ ਇਕ ਸੈਲਫੀ ਪੋਸਟ ਕੀਤੀ। ਧਵਨ ਨੇ ਲਿਖਿਆ, ''ਹੋਰ ਅਸੀਂ ਤਿਆਰ ਹਾਂ। ਸ਼੍ਰੀਲੰਕਾ ਰਵਾਨਾ''
 


ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਤਸਵੀਰ ਸ਼ੇਅਰ ਕੀਤੀ ਹੈ।  


ਇਹ ਰਿਹਾ ਸ਼੍ਰੀਲੰਕਾ ਦੌਰੇ ਦਾ ਮੈਚ ਸ਼ੈਡਿਊਲ
ਸ਼ਾਸਤਰੀ ਦੀ ਕੋਚਿੰਗ ਵਿਚ ਭਾਰਤੀ ਟੀਮ 26 ਜੁਲਾਈ ਤੋਂ ਗਾਲੇ ਵਿਚ ਪਹਿਲਾ ਟੈਸਟ ਮੈਚ ਖੇਡੇਗੀ। ਦੂਜਾ ਟੈਸਟ ਤਿੰਨ ਅਗਸਤ ਤੋਂ ਐੱਸ.ਐੱਸ.ਸੀ. ਕੋਲੰਬੋ ਵਿਚ ਅਤੇ ਤੀਜਾ ਟੈਸਟ 12 ਅਗਸਤ ਨੂੰ ਪੱਲੇਕੇਲ ਵਿਚ ਖੇਡਿਆ ਜਾਵੇਗਾ। ਪਹਿਲਾ ਵਨਡੇ 20 ਅਗਸਤ ਨੂੰ ਦਾਮਬੁਲ ਵਿਚ, ਦੂਜਾ 24 ਅਗਸਤ ਨੂੰ ਪੱਲੇਕੇਲ ਵਿਚ, ਤੀਜਾ 27 ਅਗਸਤ ਨੂੰ ਪੱਲੇਕੇਲ ਵਿਚ, ਚੌਥਾ 31 ਅਗਸਤ ਨੂੰ ਖੇਤਾਰਾਮਾ ਵਿਚ ਅਤੇ ਪੰਜਵਾਂ ਵਨਡੇ ਤਿੰਨ ਸਤੰਬਰ ਨੂੰ ਖੇਤਾਰਾਮਾ ਵਿਚ ਖੇਡਿਆ ਜਾਵੇਗਾ। ਇਕਲੌਤਾ ਟੀ 20 ਮੈਚ 6 ਸਤੰਬਰ ਨੂੰ ਖੇਤਾਰਾਮਾ ਵਿਚ ਖੇਡਿਆ ਜਾਵੇਗਾ।