ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਕੋਰੀਆ ਤੋਂ ਹਾਰ ਕੇ ਟੋਕੀਓ ਓਲੰਪਿਕ ਤੋਂ ਹੋਈ ਬਾਹਰ

07/26/2021 2:14:34 PM

ਟੋਕੀਓ– ਅਤਨੂ ਦਾਸ, ਪ੍ਰਵੀਣ ਜਾਧਵ ਤੇ ਤਰੁਨਦੀਪ ਰਾਏ ਦੀ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਟੋਕੀਓ ਓਲੰਪਿਕਸ ਖੇਡਾਂ ਦੀ ਟੀਮ ਪ੍ਰਤੀਯੋਗਿਤਾ ਦੇ ਕੁਆਰਟਰ ਫ਼ਾਈਨਲ ’ਚ ਸੋਮਵਾਰ ਨੂੰ ਇੱਥੇ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਕੋਰੀਆ ਤੋਂ 0-6 ਤੋਂ ਹਾਰ ਕੇ ਬਾਹਰ ਹੋ ਗਈ ਹੈ।ਕੋਰੀਆ ਦੇ ਡਿਯੋਕ ਜੇ ਕਿਮ, ਵੂਜਿਨ ਕਿਮ ਤੇ ਜਿਨਯੇਕ ਓਹ ਨੇ ਭਾਰਤੀ ਟੀਮ ਨੂੰ 59-54, 59-57, 56-54 ਨਾਲ ਹਰਾਇਆ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਕਜ਼ਾਖ਼ਸਤਾਨ ਨੂੰ 6-2 ਨਾਲ ਹਰਾਇਆ ਸੀ ਤੇ ਸਾਰਿਆਂ ਨੂੰ ਉਮੀਦ ਸੀ ਕਿ ਤੀਰਅੰਦਾਜ਼ੀ ਟੀਮ ਆਪਣੀ ਲੈਅ ਨੂੰ ਬਰਕਰਾਰ ਰਖਦੇ ਹੋਏ  ਮੁਕਾਬਲੇ ਦੇ ਕੁਆਰਟਰ ਫ਼ਾਈਨਲ ’ਚ ਚੰਗਾ ਪ੍ਰਦਰਸ਼ਨ ਕਰੇਗੀ ਪਰ ਟੀਮ ਉਮੀਦਾਂ ਦੇ ਖਰੀ ਨਾ ਉਤਰ ਸਕੀ ਤੇ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਵਿਰੋਧੀ ਟੀਮ ਤੋਂ ਹਾਰ ਗਈ। 

Tarsem Singh

This news is Content Editor Tarsem Singh