ਭਾਰਤੀ ਜੂਨੀਅਰ ਟੀਮ ਨੇ ਨਿਊਜ਼ੀਲੈਂਡ ਨੂੰ 8-2 ਨਾਲ ਹਰਾਇਆ
10/14/2019 12:51:16 AM
ਜੋਹੋਰ ਬਾਹਰੂ- ਸਾਬਕਾ ਉਪ-ਜੇਤੂ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ 9ਵੇਂ ਸੁਲਤਾਨ ਜੋਹੋਰ ਕੱਪ ਵਿਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਐਤਵਾਰ ਮੇਜ਼ਬਾਨ ਨਿਊਜ਼ੀਲੈਂਡ ਨੂੰ 8-2 ਨਾਲ ਹਰਾਇਆ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਮਲੇਸ਼ੀਆ ਨੂੰ 4-2 ਨਾਲ ਹਰਾਇਆ ਸੀ ਤੇ ਹੁਣ ਉਸ ਨੇ ਨਿਊਜ਼ੀਲੈਂਡ ਨੂੰ 8-2 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ ਵਿਚ ਸੰਜੇ ਨੇ ਦੋ ਗੋਲ ਕੀਤੇ, ਜਦਕਿ 6 ਹੋਰਨਾਂ ਖਿਡਾਰੀਆਂ ਨੇ ਇਕ-ਇਕ ਗੋਲ ਕੀਤਾ। ਭਾਰਤ ਦੀ ਲਗਾਤਾਰ ਦੂਜੀ ਜਿੱਤ ਵਿਚ ਸੰਜੇ (17ਵੇਂ ਤੇ 22ਵੇਂ ਮਿੰਟ), ਦਿਲਪ੍ਰੀਤ ਸਿੰਘ (6ਵੇਂ), ਸ਼ਿਲਾਨੰਦ ਲਾਕੜਾ (14ਵੇਂ), ਮਨਦੀਪ ਮੋਰ (22ਵੇਂ), ਸੁਮਨ ਬੇਕ (45ਵੇਂ), ਪ੍ਰਤਾਪ ਲਾਕੜਾ (50ਵੇਂ) ਤੇ ਸੁਦੀਪ ਚਿਰਮਾਕੋ (51ਵੇਂ ਮਿੰਟ) ਨੇ ਗੋਲ ਕੀਤੇ। ਨਿਊਜ਼ੀਲੈਂਡ ਵਲੋਂ ਡਾਇਲਨ ਥਾਮਸ (28ਵੇਂ ਤੇ 44ਵੇਂ ਮਿੰਟ) ਨੇ ਦੋ ਗੋਲ ਕੀਤੇ। ਭਾਰਤ ਦਾ ਅਗਲਾ ਮੁਕਾਬਲਾ ਜਾਪਾਨ ਨਾਲ ਮੰਗਲਵਾਰ ਨੂੰ ਹੋਵੇਗਾ।