ਵਿਨੀਤ ਨੂੰ ਨੌਕਰੀ ਤੇ ਚਿੱਤਰਾ ਨੂੰ ਵਿੱਤੀ ਮਦਦ ਦੇਵੇਗੀ ਕੇਰਲ ਸਰਕਾਰ

08/02/2017 10:58:30 PM

ਤਿਰੂਅਨੰਤਪੁਰਮ— ਕੰਮ ਨਾ ਹੋਣ ਕਾਰਨ ਹਾਲ ਹੀ ਵਿਚ ਕੇਂਦਰ ਸਰਕਾਰ ਦੀ ਸੇਵਾ ਤੋਂ ਬਰਖਾਸਤ ਕੀਤੇ ਗਏ ਭਾਰਤੀ ਫੁੱਟਬਾਲਰ ਸੀ. ਕੇ. ਵਿਨੀਤ ਨੂੰ ਕੇਰਲ ਸਰਕਾਰ ਨੌਕਰੀ ਦੇਵੇਗੀ, ਜਦਕਿ ਐਥਲੀਟ ਪੀ. ਯੂ. ਚਿੱਤਰਾ ਨੂੰ ਸਕਾਲਰਸ਼ਿਪ ਤੇ ਅਭਿਆਸ ਭੱਤੇ ਦੀ ਪੇਸ਼ਕਸ਼ ਕੀਤੀ ਗਈ ਹੈ।
ਕੇਰਲ ਦੇ ਮੁੱਖ ਮੰਤਰੀ ਪਿਨਾਰਾਯੀ ਵਿਜਯਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਬੁੱਧਵਾਰ ਇਹ ਫੈਸਲੇ ਕੀਤੇ ਗਏ।