ਸੋਨ ਤਮਗਾ ਜਿੱਤ ਸਿੱਧੇ ਰਾਮਦੇਵ ਨੂੰ ਮਿਲਣ ਪਹੁੰਚ ਸੁਸ਼ੀਲ ਕੁਮਾਰ

04/17/2018 11:07:09 AM

ਨਵੀਂ ਦਿੱਲੀ—ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤ ਕੇ ਸਵਦੇਸ਼ ਪਹੁੰਚੇ ਸੁਨੀਲ ਕੁਮਾਰ ਨੇ ਆਉਂਦੇ ਹੀ ਯੋਗਗੁਰੂ ਬਾਬਾ ਰਾਮਦੇਵ ਤੋਂ ਆਸ਼ੀਰਵਾਦ ਲਿਆ। ਸੁਸ਼ੀਲ ਨੇ ਪੁਰਸ਼ ਫ੍ਰੀ ਸਟਾਈਲ 74 ਕਿਲੋਗ੍ਰਾਮ 'ਚ ਭਾਰਤ ਨੂੰ ਗੋਲਡ ਦਿਵਾਇਆ ਸੀ, ਰਾਸ਼ਟਰਮੰਡਲ ਖੇਡਾਂ 'ਚ ਇਹ ਸੁਸ਼ੀਲ ਦਾ ਤੀਸਰਾ ਸੋਨ ਤਮਗਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ 2010 ਦਿੱਲੀ ਅਤੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ 'ਚ ਸੋਮ ਤਮਗੇ ਜਿੱਤੇ ਸਨ।

ਰਾਮਦੇਵ ਨੇ ਸੁਸ਼ੀਲ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਸਾਨੂੰ ਸਭ ਨੂੰ ਸੁਸ਼ੀਲ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪਹਿਲਵਾਨ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਨਾਲ ਹੀ ਰਾਮਦੇਵ ਨੇ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਨਸੀਹਤ ਵੀ ਦਿੱਤੀ। ਰਾਮਦੇਵ ਨੇ ਕਿਹਾ ਜੇਕਰ ਸੁਸ਼ੀਲ ਕੁਮਾਰ ਨੂੰ ਓਲੰਪਿਕ 'ਚ ਭਾਗ ਲੈਣ ਤੋਂ ਰੋਕਿਆ ਨਹੀਂ ਜਾਂਦਾ ਤਾਂ ਭਾਰਤ ਨੂੰ ਇਕ ਹੋਰ ਤਮਗਾ ਹਾਸਿਲ ਹੁੰਦਾ।

ਸੁਸ਼ੀਲ ਨੇ ਸਵਦੇਸ਼ ਵਾਪਸੀ ਦੇ ਬਾਅਦ ਦੇਸ਼ ਦੀਆਂ ਉਮੀਦਾਂ ਅਤੇ ਦੁਆਵਾਂ ਦੇ ਲਈ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਹਮੇਸ਼ਾ ਬਿਹਤਰ ਕਰਨ ਦੀ ਪ੍ਰੇਰਣਾ ਮਿਲਦੀ ਰਹਿੰਦੀ ਹੈ। ਸੁਸ਼ੀਲ ਨੇ ਕਿਹਾ ਕਿ ਉਹ ਰਿਪੋ ਓਲੰਪਿਕ ਵਿਵਾਦ ਨੂੰ ਹੁਣ ਭੁਲਾ ਚੁਕੇ ਹਨ ਅਤੇ ਅੱਗੇ ਉਨ੍ਹਾਂ ਦਾ ਧਿਆਨ ਸਿਰਫ ਦੇਸ਼ ਦੇ ਲਈ ਤਮਗੇ ਜਿੱਤਣ 'ਤੇ ਕੇਂਦਰਿਤ ਹੈ। ਸੁਸ਼ੀਲ ਦੇ ਨਾਲ 125 ਕਿਲੋ ਫ੍ਰੀਸਟਾਈਲ ਵਰਗ 'ਚ ਸੋਨ ਜਿੱਤਣ ਵਾਲੇ ਸੁਮਿਤ ਮਲਿਕ ਵੀ ਰਾਮਦੇਵ ਨਾਲ ਮੁਲਾਕਾਤ ਕਰਨ ਪਹੁੰਚੇ ਸਨ।

ਸੁਸ਼ੀਲ ਅੱਜ ਸਵੇਰੇ ਹੀ ਗੋਲਡ ਕੋਸਟ ਤੋਂ ਤਮਗਾ ਜਿੱਤ ਕੇ ਦਿੱਲੀ ਆਏ ਹਨ। ਇਥੇ ਏਅਰਪੋਰਟ 'ਤੇ ਉਨ੍ਹਾਂ ਦੇ ਸਵਾਗਤ ਦੇ ਲਈ ਬਹੁਤ ਲੋਕ ਮੌਜੂਦ ਸਨ ਅਤੇ ਮਾਲਾ ਪਹਿਨਾ ਕੇ ਇਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਇਸ ਜਿੱਤ 'ਤੇ ਵਧਾਈ ਦਿੱਤੀ। ਸੁਸ਼ੀਲ ਦੇ ਇਲਾਵਾ ਟੀ.ਟੀ. ਖਿਡਾਰੀ ਮਨਿਕਾ ਬੱਤਰਾ, ਸਟਾਰ ਬਾਕਸਰ ਮੈਰੀ ਕਾਮ ਵੀ ਸੋਨ ਤਮਗਾ ਜਿੱਤ ਸਵਦੇਸ਼ ਵਾਪਸ ਆਈ ਹੈ।

-ਕੁਝ ਸੈਕਿੰਡਾਂ 'ਚ ਢੇਰ ਕੀਤਾ ਪਹਿਲਵਾਨ
ਸੁਸ਼ੀਲ ਨੇ ਸੋਨ ਤਮਗੇ ਲਈ ਖੇਡੇ ਗਏ ਮੁਕਾਬਲੇ 'ਚ ਸਾਊਥ ਅਫਰੀਕਾ ਦੇ ਜੋਹਾਨੇਸ ਬੋਥਾ 'ਤੇ ਇਕਤਰਫਾ ਜਿੱਤ ਦਰਜ ਕੀਤੀ। ਉਨ੍ਹਾਂ ਨੇ ਇਕ ਮਿੰਟ ਦੇ ਅੰਦਰ ਫਟਾਫਟ ਗੋਲਡ 'ਤੇ ਕਬਜਾ ਕਰਕੇ 10-0 ਨਾਲ ਕਾਮਯਾਬੀ ਪਾਈ. ਸੁਸ਼ੀਲ ਕੁਮਾਰ ਨੇ ਆਪਣੀ ਇਹ ਜਿੱਤ ਹਿਮਾਚਲ ਪ੍ਰਦੇਸ਼ 'ਚ ਬਸ ਹਾਦਸੇ 'ਚ ਮਾਰੇ ਗਏ ਬੱਚਿਆਂ ਨੂੰ ਸਮਰਪਿਤ ਕੀਤੀ ਹੈ। ਇਸ ਦਰਦਨਾਕ ਹਾਦਸੇ 'ਚ 23 ਬੱਚਿਆਂ ਦੀ ਮੌਤ ਹੋ ਗਈ ਸੀ।