ਟੀ-20 ''ਚ 300 ਛੱਕੇ ਲਾਉਣ ਵਾਲਾ ਪਹਿਲਾ ਭਾਰਤੀ ਬਣਿਆ ਰੋਹਿਤ

05/06/2018 2:21:43 AM

ਇੰਦੌਰ— ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਮੁੰਬਈ ਇੰਡੀਅਨਜ਼ ਦਾ ਕਪਤਾਨ ਰੋਹਿਤ ਸ਼ਰਮਾ ਟੀ-20 'ਚ 300 ਛੱਕੇ ਪੂਰੇ ਕਰਨ ਵਾਲਾ ਭਾਰਤ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਨੇ ਸ਼ੁੱਕਰਵਾਰ ਕਿੰਗਜ਼ ਇਲੈਵਨ ਪੰਜਾਬ ਵਿਰੁੱਧ 6 ਵਿਕਟਾਂ ਦੀ ਜਿੱਤ 'ਚ ਇਹ ਉਪਲੱਬਧੀ ਹਾਸਲ ਕੀਤੀ। ਰੋਹਿਤ ਨੇ 279 ਮੈਚਾਂ 'ਚ ਇਹ ਰਿਕਾਰਡ ਹਾਸਲ ਕੀਤਾ ਹੈ। ਟੀ-20 'ਚ ਰੋਹਿਤ 300 ਛੱਕੇ ਲਾਉਣ ਵਾਲਾ ਸੱਤਵਾਂ ਬੱਲੇਬਾਜ਼ ਬਣ ਗਿਆ ਹੈ। ਇਸ ਸੂਚੀ 'ਚ ਵੈਸਟਇੰਡੀਜ਼ ਦਾ ਕ੍ਰਿਸ ਗੇਲ ਚੋਟੀ 'ਤੇ ਹੈ, ਜਿਸ ਨੇ 844 ਛੱਕੇ (ਕੌਮਾਂਤਰੀ ਟੀ-20 ਮੈਚ ਮਿਲਾ ਕੇ) ਲਾਏ ਹਨ।