ਦੂਸਰੇ ਏਸ਼ੇਜ਼ ਟੈਸਟ ਦਾ ਪਹਿਲਾ ਦਿਨ ਬਾਰਿਸ਼ ''ਚ ਰੁੜ੍ਹਿਆ

08/15/2019 1:38:11 AM

ਲੰਡਨ- ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਦੂਸਰੇ ਏਸ਼ੇਜ਼ ਟੈਸਟ ਲਈ ਡੈਬਿਊ ਕੈਪ ਦਿੱਤੀ ਗਈ ਪਰ ਬੁੱਧਵਾਰ ਨੂੰ ਇੱਥੇ ਲਾਰਡਜ਼ ਮੈਦਾਨ 'ਤੇ ਬਾਰਿਸ਼ ਕਾਰਣ ਪਹਿਲੇ ਦਿਨ ਦੀ ਖੇਡ ਸੰਭਵ ਨਹੀਂ ਹੋ ਸਕੀ।  ਇਸ ਮੁਕਾਬਲੇ ਵਿਚ ਟਾਸ ਸਥਾਨਕ ਸਮੇਂ ਮੁਤਾਬਕ 11 ਵਜੇ ਹੋਣੀ ਸੀ ਪਰ ਲਗਾਤਾਰ ਬਾਰਿਸ਼ ਅਤੇ ਗਿੱਲੇ ਮੈਦਾਨ ਕਾਰਣ ਇਹ ਸੰਭਵ ਨਹੀਂ ਹੋ ਸਕੀ। ਅੰਪਾਇਰ ਅਲੀਮ ਡਾਰ ਅਤੇ ਕ੍ਰਿਸ ਗਾਫਨੇ ਨੇ ਸਥਾਨਕ ਸਮੇਂ ਮੁਤਾਬਕ ਦੁਪਹਿਰ 3 ਵਜੇ ਟਾਸ ਕਰਵਾਉਣ ਦਾ ਫੈਸਲਾ ਕੀਤਾ ਸੀ ਪਰ ਫਿਰ ਤੋਂ ਬਾਰਿਸ਼ ਨੇ ਇਸ ਵਿਚ ਅੜਿੱਕਾ ਪਾ ਦਿੱਤਾ।

Gurdeep Singh

This news is Content Editor Gurdeep Singh