ਫੇਡ ਕੱਪ ਦਾ ਤਜਰਬਾ ਮੇਰੇ ਲਈ ਮਦਦਗਾਰ ਸਾਬਤ ਹੋਵੇਗਾ : ਅੰਕਿਤਾ ਰੈਨਾ

02/11/2018 10:31:50 AM

ਨਵੀਂ ਦਿੱਲੀ, (ਬਿਊਰੋ)— ਫੇਡ ਕੱਪ ਦੇ ਸਿੰਗਲ ਮੁਕਾਬਲਿਆਂ 'ਚ ਆਪਣੇ ਤੋਂ ਵੱਧ ਰੈਂਕਿੰਗ ਵਾਲੇ ਖਿਡਾਰੀਆਂ ਨੂੰ ਹਰਾ ਕੇ ਟੂਰਨਾਮੈਂਟ 'ਚ ਅਜੇਤੂ ਰਹੀ ਅੰਕਿਤਾ ਰੈਨਾ ਇਸ ਗੱਲ ਨੂੰ ਲੈ ਕੇ ਪੂਰੇ ਭਰੋਸੇ 'ਚ ਹੈ ਕਿ ਪੇਸ਼ੇਵਰ ਟੈਨਿਸ 'ਚ ਉਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ। ਵਿਸ਼ਵ ਰੈਂਕਿੰਗ 'ਚ 81ਵੇਂ ਸਥਾਨ 'ਤੇ ਕਾਬਜ ਯੂਲੀਆ ਪੁਤਿਨਸੇਵਾ ਅਤੇ ਚੀਨ ਦੀ ਲਿਨ ਝੂ ਜਿਹੇ ਖਿਡਾਰੀਆਂ ਦੇ ਖਿਲਾਫ ਜਿੱਤ ਦਰਜ ਕਰਨ ਵਾਲੀ 25 ਸਾਲਾਂ ਅੰਕਿਤਾ ਨੇ ਬਹੁਤ ਜ਼ਿਆਦਾ ਆਤਮਵਿਸ਼ਵਾਸ ਦਾ ਸਬੂਤ ਦਿੱਤਾ। 

ਚੀਨੀ ਤਾਈਪੇ ਦੀ ਚੀਏ-ਯੂ-ਹਸੂ ਨੂੰ ਸ਼ਨੀਵਾਰ ਨੂੰ 6-4, 5-7, 6-1 ਨਾਲ ਹਰਾਉਣ ਵਾਲੀ ਅੰਕਿਤਾ ਨੇ ਕਿਹਾ, ''ਮੈਂ ਕੁਝ ਚੰਗੇ ਮੈਚ ਖੇਡੇ ਜੋ ਮੇਰੇ ਤਜਰਬੇ 'ਚ ਜੁੜ ਗਏ ਹਨ। ਅਲਗ-ਅਲਗ ਸੰਦਰਭਾਂ 'ਚ ਸਾਰੇ ਮੈਚ ਚੁਣੌਤੀਪੂਰਨ ਰਹੇ। ਸਿੰਗਲ ਮੈਚਾਂ ਦੇ ਖੇਡਣ ਦੇ ਬਾਅਦ ਸਭ ਤੋਂ ਵੱਡੀ ਚੁਣੌਤੀ ਡਬਲਜ਼ ਅਤੇ ਅਗਲੇ ਸਿੰਗਲ ਮੁਕਾਬਲਿਆਂ ਦੇ ਲਈ ਤਿਆਰ ਰਹਿਣ ਦੀ ਸੀ।'' ਭਾਰਤੀ ਕਪਤਾਨ ਅੰਕਿਤਾ ਭਾਂਬਰੀ ਨੇ ਇਸ ਗੱਲ ਤੋਂ 'ਰਾਹਤ ਦਾ ਸਾਹ ਲਿਆ' ਕਿ ਮੈਚ ਸ਼ੁਰੂਆਤੀ ਦੋ ਮੁਕਾਬਲਿਆ 'ਚ ਹੀ ਖਤਮ ਹੋ ਗਿਆ। ਅੰਕਿਤਾ ਨੇ ਕਿਹਾ, ''ਮੈਂ ਕਾਫੀ ਤਣਾਅ 'ਚ ਸੀ। ਡਬਲਜ਼ 'ਚ ਚੀਨੀ ਤਾਈਪੇ ਦੀ ਟੀਮ ਮਜ਼ਬੂਤ ਸੀ। ਹੁਣ ਮੈਂ ਰਾਹਤ ਮਹਿਸੂਸ ਕਰ ਰਹੀ ਹਾਂ।''