ਭਾਰਤ ਖਿਲਾਫ ਪਾਕਿ ਟੀਮ ''ਚ ਇਸ ਤੇਜ਼ ਗੇਂਦਬਾਜ਼ ਦੀ ਹੋ ਸਕਦੀ ਹੈ ਵਾਪਸੀ

06/16/2017 6:54:40 PM

ਲੰਡਨ— ਪਾਕਿਸਤਾਨ ਦਾ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਐਤਵਾਰ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਭਾਰਤ ਦੇ ਖਿਲਾਫ ਆਪਣੀ ਟੀਮ 'ਚ ਵਾਪਸੀ ਕਰ ਸਕਦਾ ਹੈ। ਆਮਿਰ ਨੇ ਸ਼ੁੱਕਰਵਾਰ ਨੂੰ ਓਵਲ 'ਚ ਆਪਣਾ ਅਭਿਆਸ ਸੈਸ਼ਨ ਪੂਰਾ ਕੀਤਾ ਅਤੇ ਉਸ ਦੇ ਫਾਈਨਲ ਮੁਕਾਬਲੇ 'ਚ ਇਕ ਪਾਸੇ ਚੁਣੇ ਜਾਣ ਦੀ ਉਮੀਦ ਹੈ। ਆਮਿਰ ਨੂੰ ਆਮਿਰ ਨੂੰ ਮਾਸ ਪੇਸ਼ਿਆ ਦੇ ਖਚਾਵ ਦੇ ਕਾਰਨ ਇੰਗਲੈਂਡ ਖਿਲਾਫ ਹੋਏ ਸੈਮੀਫਾਈਨਲ ਮੈਚ 'ਚ ਬਾਹਰ ਰੱਖਣਾ ਪਿਆ ਸੀ। ਉਹ ਟਾਸ ਤੋਂ ਠੀਕ ਪਹਿਲਾਂ ਫਿਟਨੇਸ ਟੈਸਟ ਪਾਸ ਨਹੀਂ ਕਰ ਸਕਿਆ ਸੀ। ਸੈਮੀਫਾਈਨਲ 'ਚ ਹੋਰ ਤੇਜ਼ ਗੇਂਦਬਾਜ਼ ਰੂਮਮਨ ਰਈਸ ਨੂੰ ਵਨ ਡੇ ਟੀਮ 'ਚ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਸੀ ਅਤੇ ਉਸ ਨੇ 2 ਵਿਕਟਾਂ ਹਾਸਲ ਕੀਤੀਆਂ ਸਨ। ਇਸ ਤੋਂ ਇਲਾਵਾ ਹਸਨ ਅਲੀ ਨੇ ਵੀ ਟੂਰਨਾਮੈਂਟ 'ਚ ਪ੍ਰਭਾਵਿਤ ਕੀਤਾ ਹੈ। ਹਾਲਾਕਿ ਆਮਿਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਦੋ ਮੈਚਾਂ 'ਚ ਕੋਈ ਵਿਕਟ ਨਹੀਂ ਮਿਲੀ ਸੀ ਪਰ ਸ਼੍ਰੀਲੰਕਾ ਖਿਲਾਫ ਉਸ ਨੇ 2 ਵਿਕਟਾਂ ਹਾਸਲ ਕਰਕੇ 28 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ ਸੀ।