ਫਾਰਮ ''ਚ ਚੱਲ ਰਹੇ ਪ੍ਰਣੀਤ ਦੀਆਂ ਨਜ਼ਰਾਂ ਇੰਡੋਨੇਸ਼ੀਆ ਖਿਤਾਬ ''ਤੇ

06/12/2017 4:12:08 AM

ਜਕਾਰਤਾ— ਲਗਾਤਾਰ ਖਿਤਾਬ ਜਿੱਤਣ ਵਾਲਾ ਬੈਡਮਿੰਟਨ ਖਿਡਾਰੀ ਬੀ.ਸਾਈ ਪ੍ਰਣੀਤ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ 1,000,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੌਰਾਨ ਆਪਣੀ ਸ਼ਾਦਨਾਰ ਫਾਰਮ ਜਾਰੀ ਰੱਖਣਾ ਚਾਹੇਗਾ।
ਇਸ 24 ਸਾਲਾ ਭਾਰਤੀ ਨੇ ਅਪ੍ਰੈਲ ਵਿਚ ਸਿੰਗਾਪੁਰ ਸੁਪਰ ਸੀਰੀਜ਼ ਖਿਤਾਬ ਜਿੱਤਿਆ ਸੀ ਤੇ ਇਸ ਤੋਂ ਬਾਅਦ ਉਸ ਨੇ ਪਿਛਲੇ ਹਫਤੇ ਥਾਈਲੈਂਡ ਗ੍ਰਾਂ. ਪ੍ਰੀ. ਗੋਲਡ ਟਰਾਫੀ ਆਪਣੇ ਨਾਂ ਕੀਤੀ। ਹੁਣ ਉਹ ਇਕ ਹੋਰ ਚੰਗੇ ਹਫਤੇ ਦੀ ਉਮੀਦ ਕਰੇਗਾ, ਜਦੋਂ ਉਹ ਦੂਜੇ ਕੋਰੀਆਈ ਸੋਨ ਵਾਨ ਹੋ ਵਿਰੁੱਧ ਆਪਣੀ ਮੁਹਿੰਮ ਸ਼ੁਰੂ ਕਰੇਗਾ।
ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਵੀ ਆਪਣੀ ਚੰਗੀ ਫਾਰਮ ਜਾਰੀ ਰੱਖਣਾ ਚਾਹੇਗੀ ਪਰ ਤਿੰਨ ਵਾਰ ਦੀ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਸ਼ੁਰੂਆਤੀ ਦੌਰ ਵਿਚ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨਾਲ ਭਿੜੇਗੀ।