ਬਚਪਨ ਦੇ ਕੋਚ ਤੋਂ ਵੱਖ ਹੋਣ ਦਾ ਫੈਸਲਾ ਠੀਕ ਸੀ : ਮਣਿਕਾ ਬੱਤਰਾ

11/07/2019 2:26:36 AM

ਨਵੀਂ ਦਿੱਲੀ- ਭਾਰਤ ਦੀ ਸਟਾਰ ਮਹਿਲਾ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ ਨੇ ਬਚਪਨ ਦੇ ਕੋਚ ਸੰਦੀਪ ਗੁਪਤਾ ਤੋਂ ਵੱਖ ਹੋਣ ਦੇ ਫੈਸਲੇ ਨੂੰ ਠੀਕ ਦੱਸਦੇ  ਹੋਏ ਕਿਹਾ ਕਿ ਪੁਣੇ ਨੂੰ ਅਭਿਆਸ ਕੇਂਦਰ ਬਣਾਉਣ ਨਾਲ ਉਸ ਨੂੰ ਕਾਫੀ ਫਾਇਦਾ ਮਿਲਿਆ। ਬੱਤਰਾ ਨੂੰ ਬਾਖੂਬੀ ਪਤਾ ਹੈ ਕਿ ਦ੍ਰੋਣਾਚਾਰੀਆ ਐਵਾਰਡ ਜੇਤੂ ਗੁਪਤਾ ਤੋਂ ਵੱਖ ਹੋਣ ਦੇ ਉਸ  ਦੇ ਫੈਸਲੇ ਨੂੰ ਲੈ ਕੇ ਲੋਕ ਕਾਫੀ ਗੱਲਾਂ ਕਰਨਗੇ ਪਰ ਉਸ ਦਾ ਮੰਨਣਾ ਹੈ ਕਿ ਖੇਡ ਨੂੰ ਸੁਧਾਰਨ ਲਈ ਇਹ ਜ਼ਰੂਰੀ ਫੈਸਲਾ ਸੀ ।


2 ਦਹਾਕਿਆਂ ਤੋਂ ਗੁਪਤਾ ਦੇ ਮਾਰਗਦਰਸ਼ਨ 'ਚ ਖੇਡ ਰਹੀ ਬੱਤਰਾ ਦੇ ਰਿਸ਼ਤੇ ਉਸ ਨਾਲ ਇੰਨੇ ਖਰਾਬ ਹੋ ਗਏ ਕਿ ਹੁਣ ਆਪਸ 'ਚ ਗੱਲਬਾਤ ਵੀ ਨਹੀਂ ਹੈ। ਹੁਣ ਉਹ ਸਨਮਯ ਪਰਾਂਜਪੇ ਨਾਲ ਅਭਿਆਸ ਕਰਦੀ ਹੈ। ਉਹ ਪਿਛਲੇ ਮਹੀਨੇ ਆਈ. ਟੀ. ਟੀ. ਐੱਫ. ਰੈਂਕਿੰਗ 'ਚ 18 ਸਥਾਨ ਚੜ੍ਹ ਕੇ 61ਵੇਂ ਸਥਾਨ 'ਤੇ ਪਹੁੰਚ ਗਈ।

Gurdeep Singh

This news is Content Editor Gurdeep Singh