ਇੰਗਲੈਂਡ ਦੇ ਸਾਬਕਾ ਕਪਤਾਨ ਬਾਬ ਵਿਲਿਸ ਦਾ ਦਿਹਾਂਤ

12/04/2019 11:14:44 PM

ਲੰਡਨ— ਇੰਗਲੈਂਡ ਦੇ ਸਾਬਕਾ ਕਪਤਾਨ ਤੇ ਧਮਾਕੇਦਾਰ ਗੇਂਦਬਾਜ਼ ਬਾਬ ਵਿਲਿਸ ਦਾ 70 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਸਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਵਿਲਿਸ 1982  ਤੋਂ 1984 ਦੇ ਵਿਚ ਇੰਗਲੈਂਡ ਦੇ ਕਪਤਾਨ ਰਹੇ, ਜਿਸ ਨੇ 90 ਟੈਸਟ ਮੈਚ ਖੇਡੇ। ਉਸ ਨੇ 1981 'ਚ ਏਸ਼ੇਜ਼ 'ਚ ਤੀਜੇ ਟੈਸਟ ਦੀ ਦੂਜੀ ਪਾਰੀ 'ਚ 43 ਦੌੜਾਂ 'ਤੇ 8 ਵਿਕਟਾਂ ਹਾਸਲ ਕੀਤੀਆਂ। ਵਿਲਿਸ ਪਰਿਵਾਰ ਨੇ ਇਕ ਬਿਆਨ 'ਚ ਕਿਹਾ ਕਿ ਸਾਡੇ ਪ੍ਰਸਿੱਧ ਬਾਬ ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਹ ਇਕ ਆਦਰਸ਼, ਪਤੀ, ਪਿਤਾ, ਭਰਾ ਤੇ ਦਾਦਾ ਸੀ। ਉਸ ਨੇ ਆਪਣੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਸਾਨੂੰ ਉਸਦੀ ਕਮੀ ਮਹਿਸੂਸ ਹੋਵੇਗੀ।

Gurdeep Singh

This news is Content Editor Gurdeep Singh