ਇਸ ਕ੍ਰਿਕਟਰ ਖਿਡਾਰੀ ਦੀ ਪਤਨੀ ਨੇ CWG 2018 ''ਚ ਦੇਸ਼ ਲਈ ਜਿੱਤੇ ਕਈ ਤਮਗੇ

04/16/2018 12:00:10 PM

ਗੋਲਡ ਕੋਸਟ— ਰਾਸ਼ਟਰਮੰਡਲ ਖੇਡ 2018 'ਚ ਭਾਰਤ ਦਾ ਜੇਤੂ ਅਭਿਆਨ ਖਤਮ ਹੋਇਆ। ਐਤਵਾਰ ਨੂੰ ਇਸਦੇ ਆਖਰੀ ਦਿਨ ਵੀ ਭਾਰਤ ਦਾ ਸੁਨਹਿਰੀ ਪ੍ਰਦਰਸ਼ਨ ਜਾਰੀ ਰਿਹਾ। ਜਿੱਥੇ ਸਾਇਨਾ ਨੇਹਵਾਲ ਨੇ ਮਹਿਲਾ ਸਿੰਗਲ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਤਾਂ 26 ਸੋਨ. 20 ਚਾਂਦੀ ਅਤੇ 20 ਕਾਂਸੀ ਦੇ ਤਮਗਿਆਂ ਨਾਲ ਭਾਰਤ ਨੇ ਤੀਸਰੇ ਸਥਾਨ 'ਤੇ ਰਹਿ ਕੇ ਇਤਿਹਾਸ ਰਚ ਦਿੱਤਾ। ਸਕਵੈਸ਼ ਟੀਮ ਨੇ ਇਸ 'ਚ ਇਤਿਹਾਸ ਰਚ ਦਿੱਤਾ। ਸਟਾਰ ਸਕਵੈਸ਼ ਅਤੇ ਕ੍ਰਿਕਟਰ ਦਿਨੇਸ਼ ਕਾਰਤਿਕ ਦੀ ਪਤਨੀ ਦੀਪਿਕਾ ਪੱਲੀਕਲ ਕਾਰਤਿਕ ਨੇ ਇਸ 'ਚ ਅਹਿਮ ਭੂਮਿਕਾ ਨਿਭਾਈ।
ਗਲੋਸਗੋ 'ਚ ਸੋਨ ਤਮਗਾ ਜਿੱਤਣ ਵਾਲੀ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨਪਾ  ਦੀ ਮਹਿਲਾ ਡਬਲਜ਼ ਜੋੜੀ ਨੇ ਰਾਸ਼ਟਰਮੰਡਲ ਖੇਡ ਦੇ ਆਖਰੀ ਦਿਨ ਐਤਵਾਰ ਨੂੰ ਚਾਂਦੀ ਤਮਗਾ ਜਿੱਤਿਆ। ਇੱਥੇ ਉਹ ਆਪਣਾ ਖਿਤਾਬ ਬਚਾਉਣ 'ਚ ਨਾਕਾਮਯਾਬ ਰਹੀ। ਇਹ ਜੋੜੀ ਖਿਤਾਬੀ ਮੁਕਾਬਲੇ 'ਚ ਨਿਊਜ਼ੀਲੈਂਡ ਦੀ ਜੋਲੀ ਕਿੰਗ ਅਤੇ ਅਮਾਂਡਾ ਲਾਂਡਰਸ ਮਰਫੀ ਤੋਂ  9-11,8-11 ਤੋਂ ਹਾਰ ਗਈ। ਭਾਰਤੀ ਜੋੜੀ ਰੇਫਰੀ ਦੇ ਕੁਝ ਫੈਸਲਿਆਂ ਮਾਲ ਸਾਫ ਤੌਰ 'ਤੇ ਨਾਖੁਸ਼ ਦਿਖ ਰਹੀ ਸੀ।
ਇਸ ਤਰ੍ਹਾਂ ਨਾਲ ਭਾਰਤ ਨੇ ਸਕਵੈਸ਼ 'ਚ ਆਪਣੇ ਅਭਿਆਨ ਦਾ ਅੰਤ ਦੋ ਚਾਂਦੀ ਦੇ ਤਮਗਿਆਂ ਨਾਲ ਕੀਤਾ। ਸ਼ਨੀਵਾਰ ਨੂੰ ਵੀ ਦੀਪਿਕਾ ਪੱਲੀਕਲ ਨੇ ਮਿਸ਼ਰਿਤ ਡਬਲਜ਼ ਫਾਈਨਲ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਹਾਲਾਂਕਿ ਇੱਥੇ ਵੀ ਉਨ੍ਹਾਂ ਨੇ ਰੈਫਰਿੰਗ 'ਤੇ ਸਵਾਲ ਉਠਾਏ ਸਨ ਜਦੋਂ ਉਨ੍ਹਾਂ ਅਤੇ ਸੌਰਵ ਘੋਸ਼ਾਲ ਨੂੰ ਆਸਟ੍ਰੇਲੀਆ ਦੀ ਡੇਨਾ ਓਕਰਹਾਰਟ ਅਤੇ ਕੈਮਰਨ ਪਿੱਲੈ ਤੋਂ ਹਾਰ ਕੇ ਚਾਂਦੀ ਦੇ ਤਾਂਬੇ ਨਾਲ ਸਬਰ ਕਰਨਾ ਪਿਆ।

ਤਮਗਿਆਂ ਦੇ ਲਿਹਾਜ ਨਾਲ ਇਹ ਭਾਰਤੀ ਸਕਵੈਸ਼ ਟੀਮ ਦਾ ਰਾਸ਼ਟਰਮੰਡਲ ਖੇਡ 'ਚ ਹੁਣ ਤੱਕ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ। ਸਕਵੈਸ਼ ਨੂੰ 1998 'ਚ ਰਾਸ਼ਟਰਮੰਡਲ ਖੇਡਾਂ 'ਚ ਸ਼ਾਮਿਲ ਕੀਤਾ ਗਿਆ ਸੀ। ਪੱਲੀਕਲ ਅਤੇ ਚਿਨਪਾ ਦਾ 2014 'ਚ ਜਿੱਤਿਆ ਗਿਆ ਗੋਲਡ ਇਸ ਖੇਡ 'ਚ ਭਾਰਤ ਦਾ ਸਕਵੈਸ਼ 'ਚ ਪਹਿਲਾ ਤਮਗਾ ਵੀ ਸੀ। ਇਸ ਤੋਂ ਪਹਿਲਾਂ 1998 ਤੋਂ 2010 ਤੱਕ ਭਾਰਤ ਸਕਵੈਸ਼ 'ਚ ਤਮਗਾ ਨਹੀਂ ਜਿੱਤ ਪਾਇਆ ਸੀ। 21 ਸਤੰਬਰ 1991 ਨੂੰ ਜਨਮੀ 27 ਸਾਲÎ ਦੀਪਿਕਾ ਨੇ ਕ੍ਰਿਕਟਰ ਦਿਨੇਸ਼ ਕਾਰਤਿਕ ਨਾਲ ਵਿਆਹ ਕੀਤਾ। 

ਦਿਨੇਸ਼ ਕਾਰਤਿਕ ਅਤੇ ਦੀਪਿਕਾ ਦੀ ਮੁਲਾਕਾਤ 2013 'ਚ ਹੋਈ ਸੀ। ਦੀਪਿਕਾ ਅਤੇ ਦਿਨੇਸ਼ ਕਾਰਤਿਕ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ। ਦੀਪਿਕਾ ਦਿਨੇਸ਼ ਦੀ ਦੂਸਰੀ ਪਤਨੀ ਹੈ। ਕਾਰਤਿਕ ਨੇ ਨਿਕਿਤਾ  ਦੇ ਨਾਲ ਚੱਲ ਰਹੇ ਲੰਬੇ ਅਫੇਅਰ ਦੇ ਬਾਅਦ 2007 'ਚ ਵਿਆਹ ਕੀਤਾ ਸੀ। ਦੋਨਾਂ ਦੇ ਲਗਭਗ 5 ਸਾਲ ਇੱਕਠੇ ਬਿਤਾਏ  ਪਰ ਉਨ੍ਹਾਂ ਦੀ ਪਤਨੀ ਅਤੇ ਟੀਮ ਦੇ ਹੀ ਦੂਸਰੇ ਖਿਡਾਰੀ ਮੁਰਲੀ ਵਿਜੇ ਵਿਚਕਾਰ ਨਜ਼ਦਿਕਿਆ ਵਧਣ ਲੱਗੀਆਂ। ਇਕ ਸਮੇਂ ਮੁਰਲੀ ਵਿਜੇ ਅਤੇ ਕਾਰਤਿਕ ਪੱਕੇ ਦੋਸਤ ਸਨ ਪਰ ਇਸ ਵਜ੍ਹਾ ਨਾਲ ਉਨ੍ਹਾਂ ਦੀ ਦੋਸਤੀ ਵੀ ਟੁੱਟ ਗਈ।

2012 'ਚ ਆਈ.ਪੀ.ਐੱਲ.-5 ਦੇ ਦੌਰਾਨ ਕਾਰਤਿਕ ਦੀ ਪਤਨੀ ਨਿਕਿਤਾ ਅਤੇ ਮੁਰਲੀ ਦੇ ਅਫੇਅਰ ਬਾਰੇ ਪਤਾ ਚੱਲਿਆ। ਜਦੋਂ ਇਹ ਗੱਲ ਕਾਰਤਿਕ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਨਿਕਿਤਾ ਤੋਂ ਤਲਾਕ ਲੈਣ ਦਾ ਫੈਸਲਾ ਕਰ ਲਿਆ। 2012 'ਚ ਤਲਾਕ ਹੁੰਦੇ ਹੀ ਨਿਕਿਤਾ ਨੇ ਮੁਰਲੀ ਵਿਜੇ ਨਾਲ ਵਿਆਹ ਕਰ ਲਿਆ। ਨਿਕਿਤਾ ਤੋਂ ਤਲਾਕ ਦੇ ਬਾਅਦ ਕਾਰਤਿਕ  ਬਹੁਤ ਇਕੱਠੇ ਹੋ ਗਈੇ। ਇਸੇ ਵਿਚ ਉਨ੍ਹਾਂ ਦੀ ਜਿੰਦਗੀ 'ਚ ਦੀਪਿਕਾ ਦੀ ਐਂਟਰੀ ਹੋਈ।
ਦੀਪਿਕਾ ਨੇ ਕਾਰਤਿਕ ਨੂੰ ਸਹਾਰਾ ਦਿੱਤਾ ਅਤੇ ਦੋ ਸਾਲ ਤੱਕ ਚੱਲੇ ਅਫੇਅਰ ਦੇ ਬਾਅਦ ਅਗਸਤ 2015 'ਚ ਵਿਆਹ ਕਰਵਾ ਲਿਆ। ਦੀਪਿਕਾ ਈਸਾਈ ਹੈ ਜਦ ਕਿ ਦਿਨੇਸ਼ ਹਿੰਦੂ ਹੈ ਇਸ ਲਈ ਦੋਨਾਂ ਹੀ ਧਰਮਾਂ ਦੇ ਰੀਤੀ ਰਿਵਾਜਾਂ ਨਾਲ ਉਨ੍ਹਾਂ ਦਾ ਦੋ ਬਾਰ ਵਿਆਹ ਹੋਇਆ। ਦੋਨਾਂ ਨੇ 18 ਅਗਸਤ 2015 ਨੂੰ ਪਹਿਲਾਂ ਈਸਾਈ ਅਤੇ ਫਿਰ 20 ਅਗਸਤ ਨੂੰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ। ਫਿਲਹਾਲ ਦਿਨੇਸ਼ ਕਾਰਤਿਕ ਆਈ.ਪੀ.ਐੱਲ. 2018 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦੀ ਭੂਮਿਕਾ ਨਿਭਾ ਰਹੈ ਹਨ।