ਇਸ ਕ੍ਰਿਕਟਰ ਦਾ ਐਲਾਨ, ਦੇਸ਼ ਦੇ ਸਾਰੇ ਸਿਹਤ ਕਰਮਚਾਰੀਆਂ ਨੂੰ ਖਿਲਾਏਗਾ ਫ੍ਰੀ ਖਾਣਾ

05/20/2020 4:28:28 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ ਮਹਾਮਾਰੀ ਨੇ ਲੱਗਭਗ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਹੀ ਕਾਰਨ ਹੈ ਕਿ ਕਈ ਦੇਸ਼ਾਂ ਨੇ ਲਾਕਡਾਊਨ ਕੀਤਾ ਹੋਇਆ ਹੈ। ਇਸ ਵਿਚ ਭਾਰਤ ਵੀ ਸ਼ਾਮਲ ਹੈ। ਦੱਸ ਦਈਏ ਕਿ ਭਾਰਤ ਨੂੰ 21 ਦਿਨ ਤਕ ਲਾਕਡਾਊਨ ਰੱਖਣ ਲਈ ਕਿਹਾ ਗਿਆ ਹੈ। 

ਉੱਥੇ ਹੀ ਲਾਕਡਾਊਨ ਦੇ ਬਾਵਜੂਦ ਦੁਨੀਆ ਭਰ ਦੇ ਸਿਹਤ ਅਤੇ ਪੁਲਸ ਕਰਮਚਾਰੀ ਆਪਣੀਆਂ ਸੇਵਾਵਾਂ ਵਿਚ ਲੱਗੇ ਹਨ ਅਤੇ ਇਸੇ ਕਾਰਨ ਇੰਗਲੈਂਡ ਦੇ ਦਿੱਗਜ ਕ੍ਰਿਕਟਰ ਰਵੀ ਬੋਪਾਰਾ ਨੇ ਆਪਣੇ ਦੇਸ਼ ਦੇ ਸਾਰੇ ਸਿਹਤ ਕਰਮਚਾਰੀਆਂ ਨੂੰ ਫ੍ਰੀ ਵਿਚ ਖਾਣਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਇਹ ਖਾਣਾ ਉਸ ਦੀ ਕੰਪਨੀ ਸੈਮਸ ਚਿਕਨ ਦੇ ਜ਼ਰੀਏ ਸਾਰੇ ਕਰਮਚਾਰੀਆਂ ਤਕ ਪਹੁੰਚਾਇਆ ਜਾਵੇਗਾ। 

ਜ਼ਿਕਰਯੋਗ ਹੈ ਕਿ ਇਸ ਸਮੇਂ ਦੁਨੀਆ ਦੀਆਂ ਕਈ ਮਸ਼ਹੂਰ ਹਸਤੀਆਂ, ਜਨਤਾ ਦੀਆਂ ਸੇਵਾਵਾਂ ਵਿਚ ਲੱਗੀਆਂ ਹਨ ਜੋ ਕਿ ਇਕ ਸ਼ਲਾਘਾਯੋਗ ਕੰਮ ਹੈ। ਵੈਸੇ ਰਵੀ ਬੋਪਾਰਾ ਦੀ ਗੱਲ ਕਰੀਏ ਤਾਂ ਉਹ ਭਾਰਤੀ ਮੂਲ ਦੇ ਖਿਡਾਰੀ ਹਨ ਇਹੀ ਵਜ੍ਹਾ ਹੈ ਕਿ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਖਿਡਾਰੀਆਂ ਨਾਲ ਉਸ ਦੀ ਕਾਫੀ ਚੰਗੀ ਦੋਸਤੀ ਹੈ। 

Ranjit

This news is Content Editor Ranjit