ਮੇਸੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਫਿਰ ਖੁੱਲ੍ਹਿਆ

12/04/2019 10:46:21 PM

ਮਾਸਕੋ- ਸਪੇਨ ਦੀ ਨੈਸ਼ਨਲ ਹਾਈ ਕੋਰਟ ਨੇ ਬਾਰਸੀਲੋਨਾ ਫੁੱਟਬਾਲ ਕਲੱਬ ਦੇ ਸਟਾਰ ਖਿਡਾਰੀ ਲਿਓਨਿਲ ਮੇਸੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਇਕ ਵਾਰ ਫਿਰ ਖੋਲ੍ਹ ਦਿੱਤਾ ਹੈ। ਚੈਰਿਟੀ ਫਾਊਂਡੇਸ਼ਨ ਦੇ ਸਾਬਕਾ ਕਰਮਚਾਰੀ ਫੇਡਰਿਕੋ ਰੇਟੋਰੀ ਨੇ ਜੂਨ ਵਿਚ ਮੇਸੀ, ਉਸ ਦੇ ਪਿਤਾ, ਭਰਾ ਤੇ ਹੋਰਨਾਂ ਮੈਂਬਰਾਂ ਵਿਰੁੱਧ ਮਨੀ ਲਾਂਡਰਿੰਗ, ਧੋਖਾਦੇਹੀ ਤੇ ਫਾਊਂਡੇਸ਼ਨ ਨਾਲ ਜੁੜੇ  ਹੋਰ ਵਿੱਤੀ ਦੋਸ਼ਾਂ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ। ਰੋਟਰੀ ਨੇ ਦੋਸ਼ ਲਾਇਆ ਸੀ ਕਿ ਚੈਰਿਟੀ ਨੂੰ ਮਿਲੇ ਦਾਨ ਦਾ ਧਨ ਫਾਊਂਡੇਸ਼ਨ ਲਈ ਲਾਏ ਜਾਣ ਦੀ ਬਜਾਏ ਮੇਸੀ ਦੇ ਪਰਿਵਾਰ ਕੋਲ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਤੰਬਰ ਮਹੀਨੇ ਵਿਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਣ ਮੇਸੀ ਵਿਰੁੱਧ ਮਾਮਲਾ ਬੰਦ ਕਰ ਦਿੱਤਾ ਸੀ।

Gurdeep Singh

This news is Content Editor Gurdeep Singh