ਬੁਮਰਾਹ ਤੇ ਸ਼ਮੀ ਨੂੰ ਟੱਕਰ ਦੇਣ ਵਾਲਾ ਗੇਂਦਬਾਜ਼ ਆਇਆ ਸਾਹਮਣੇ, 10 ਮੈਚਾਂ ''ਚ ਲਈਆਂ 49 ਵਿਕਟਾਂ

01/09/2024 3:55:58 PM

ਨਵੀਂ ਦਿੱਲੀ— ਮੌਜੂਦਾ ਸਮੇਂ 'ਚ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਭਾਰਤੀ ਕ੍ਰਿਕਟ 'ਚ ਸਭ ਤੋਂ ਸੀਨੀਅਰ ਗੇਂਦਬਾਜ਼ ਮੰਨੇ ਜਾਂਦੇ ਹਨ ਅਤੇ ਦੋਵੇਂ ਗੇਂਦਬਾਜ਼ੀ ਕ੍ਰਮ ਦੀ ਰੀੜ੍ਹ ਦੀ ਹੱਡੀ ਹਨ। ਕਿਸੇ ਵੀ ਬੱਲੇਬਾਜ਼ ਲਈ ਇਨ੍ਹਾਂ ਦੋਵਾਂ ਦੇ ਸਾਹਮਣੇ ਟਿਕਣਾ ਆਸਾਨ ਨਹੀਂ ਹੈ। ਬੁਮਰਾਹ ਆਪਣੇ ਖਤਰਨਾਕ ਯਾਰਕਰਾਂ ਲਈ ਜਾਣੇ ਜਾਂਦੇ ਹਨ ਜਦੋਂ ਕਿ ਸ਼ਮੀ ਆਪਣੀ ਸਵਿੰਗ ਲਈ ਜਾਣੇ ਜਾਂਦੇ ਹਨ। ਹਾਲਾਂਕਿ ਇਨ੍ਹਾਂ ਤੋਂ ਇਲਾਵਾ ਹੁਣ ਇਕ ਅਜਿਹਾ ਗੇਂਦਬਾਜ਼ ਉੱਭਰ ਰਿਹਾ ਹੈ ਜੋ ਜਲਦ ਹੀ ਭਾਰਤੀ ਟੀਮ 'ਚ ਐਂਟਰੀ ਕਰਨ ਦਾ ਦਾਅਵਾ ਪੇਸ਼ ਕਰ ਰਿਹਾ ਹੈ।
ਉਹ ਗੇਂਦਬਾਜ਼ ਕੌਣ ਹੈ?
ਇਹ ਗੇਂਦਬਾਜ਼ ਕੋਈ ਹੋਰ ਨਹੀਂ ਸਗੋਂ ਕਰਨਾਟਕ ਦਾ ਗੇਂਦਬਾਜ਼ ਵਾਸੂਕੀ ਕੌਸ਼ਿਕ ਹੈ, ਜੋ ਰਣਜੀ ਟਰਾਫੀ 'ਚ ਪੰਜਾਬ ਦੇ ਬੱਲੇਬਾਜ਼ਾਂ ਲਈ ਡਰ ਦਾ ਨਾਂਅ ਬਣ ਕੇ ਉਭਰਿਆ ਹੈ। ਇਸ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿੱਚ ਕੌਸ਼ਿਕ ਨੇ ਪੰਜਾਬ ਖ਼ਿਲਾਫ਼ ਧਮਾਕੇਦਾਰ ਗੇਂਦਬਾਜ਼ੀ ਕਰਦਿਆਂ 15 ਓਵਰਾਂ ਵਿੱਚ 41 ਦੌੜਾਂ ਦੇ ਕੇ 7 ਵਿਕਟਾਂ ਲੈ ਕੇ ਪੰਜਾਬ ਨੂੰ ਪਹਿਲੀ ਪਾਰੀ ਵਿੱਚ 152 ਦੌੜਾਂ ਤੱਕ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਈ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਕਰਨਾਟਕ ਦੀ ਟੀਮ 7 ਵਿਕਟਾਂ ਨਾਲ ਮੈਚ ਜਿੱਤਣ 'ਚ ਸਫਲ ਰਹੀ।
10 ਮੈਚਾਂ 'ਚ 49 ਵਿਕਟਾਂ ਲਈਆਂ
ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਕੌਸ਼ਿਕ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਤਹਿਲਕਾ ਮਚਾ ਰਹੇ ਹਨ। ਜੇਕਰ ਘਰੇਲੂ ਕ੍ਰਿਕਟ 'ਚ 31 ਸਾਲਾ ਕੌਸ਼ਿਕ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਹੁਣ ਤੱਕ ਖੇਡੇ ਗਏ 10 ਮੈਚਾਂ 'ਚ 49 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 34 ਲਿਸਟ ਏ ਮੈਚਾਂ 'ਚ 64 ਵਿਕਟਾਂ ਅਤੇ 33 ਟੀ-20 ਮੈਚਾਂ 'ਚ 40 ਵਿਕਟਾਂ ਝਟਕਾਈਆਂ ਹਨ। ਹਾਲਾਂਕਿ ਇਨ੍ਹਾਂ ਸ਼ਾਨਦਾਰ ਅੰਕੜਿਆਂ ਦੇ ਬਾਵਜੂਦ ਵਾਸੂਕੀ ਨੂੰ ਆਈਪੀਐੱਲ 'ਚ ਵੀ ਮੌਕਾ ਨਹੀਂ ਮਿਲਿਆ ਜੋ ਕਿ ਕਾਫੀ ਹੈਰਾਨੀਜਨਕ ਹੈ। ਕਿਉਂਕਿ ਹਾਲ ਹੀ ਵਿੱਚ ਆਈਪੀਐੱਲ 2024 ਲਈ ਹੋਈ ਨਿਲਾਮੀ ਵਿੱਚ, ਬਹੁਤ ਸਾਰੇ ਨੌਜਵਾਨ ਕ੍ਰਿਕਟਰਾਂ ਨੂੰ ਫਰੈਂਚਾਇਜ਼ੀਜ਼ ਨੇ ਭਾਰੀ ਕੀਮਤ 'ਤੇ ਖਰੀਦਿਆ ਹੈ।
ਟੀਮ ਵਿੱਚ ਹੋ ਸਕਦੀ ਹੈ ਐਂਟਰੀ
ਕੌਸ਼ਿਕ ਦੇ ਰਣਜੀ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। ਬੀਸੀਸੀਆਈ ਉਨ੍ਹਾਂ ​ਨੂੰ ਭਾਰਤੀ ਟੀਮ 'ਚ ਐਂਟਰੀ ਦੇਣ 'ਤੇ ਵਿਚਾਰ ਕਰ ਸਕਦਾ ਹੈ। ਸਾਨੂੰ ਭਵਿੱਖ ਲਈ ਚੰਗਾ ਗਰੁੱਪ ਤਿਆਰ ਕਰਨਾ ਹੋਵੇਗਾ ਤਾਂ ਕਿ ਕਿਸੇ ਵੱਡੇ ਖਿਡਾਰੀ ਨੂੰ ਸੱਟ ਲੱਗਣ ਕਾਰਨ ਕੋਈ ਸਮੱਸਿਆ ਨਾ ਆਵੇ। ਅਜਿਹੇ 'ਚ ਮੁੱਖ ਚੋਣਕਾਰ ਅਜੀਤ ਅਗਰਕਰ ਕੌਸ਼ਿਕ ਨੂੰ ਟੀਮ ਇੰਡੀਆ 'ਚ ਮੌਕਾ ਦੇ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon