ਬਾਲੀਵੁੱਡ ਦੇ ਇਸ ਹੀਰੋ ਨੇ ਕਹਿ ਦਿੱਤੀ ਅਜਿਹੀ ਗੱਲ ਕਿ ਕੋਹਲੀ ਨੂੰ ਆ ਸਕਦੈ ਗੁੱਸਾ

02/23/2018 4:18:25 PM

ਨਵੀਂ ਦਿੱਲੀ (ਬਿਊਰੋ)— ਫਿਲਮ 'ਸੋਨੂ ਦੇ ਟੀਟੂ ਦੀ ਸ‍ਵੀਟੀ' ਅੱਜ ਰਿਲੀਜ਼ ਹੋ ਚੁੱਕੀ ਹੈ, ਫਿਲਮ ਨੂੰ ਦਰਸ਼ਕਾਂ ਵਲੋਂ ਵਧੀਆ ਰਿਸਪਾਂਸ ਮਿਲ ਰਿਹਾ ਹੈ। 'ਸੋਨੂ ਦੇ ਟੀਟੂ ਦੀ ਸ‍ਵੀਟੀ' ਫਿਲਮ ਵਿਚ ਐਕਟਰ ਸਨੀ ਸਿੰਘ ਇਕ ਅਲੱਗ ਹੀ ਰੂਪ ਵਿਚ ਨਜ਼ਰ ਆ ਰਹੇ ਹਨ। ਰਿਲੀਜ਼ ਤੋਂ ਪਹਿਲਾਂ ਇਕ ਇੰਟਰਵਿਊ ਵਿਚ ਸਨੀ ਨੇ ਕੁਝ ਅਜਿਹਾ ਕਹਿ ਦਿੱਤਾ ਜਿਸਨੂੰ ਸੁਣ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਗੁੱਸਾ ਆ ਸਕਦਾ ਹੈ। ਦਰਅਸਲ, ਜਦੋਂ ਸਨੀ ਤੋਂ ਪੁੱਛਿਆ ਗਿਆ ਕਿ ਉਹ ਕਿਸ ਐਕਟਰੈਸ ਨੂੰ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੇ ਬਿਨ੍ਹਾਂ ਦੇਰ ਕੀਤੇ ਅਨੁਸ਼ਕਾ ਸ਼ਰਮਾ ਦਾ ਨਾਮ ਲੈ ਲਿਆ।

ਲੰਬੇ ਸਮੇਂ ਤੱਕ ਅਨੁਸ਼ਕਾ ਦਾ ਦੋਸਤ ਬਣ ਕੇ ਰਹਿਣਾ ਚਾਹਾਂਗਾ
ਉਨ੍ਹਾਂ ਨੇ ਕਿਹਾ, ''ਅਨੁਸ਼ਕਾ ਸ਼ਰਮਾ ਇਕ ਸ਼ਾਨਦਾਰ ਐਕਟਰੈਸ ਹੈ, ਭਵਿੱਖ ਵਿਚ ਉਨ੍ਹਾਂ ਨਾਲ ਕੰਮ ਕਰਨਾ ਚਾਹਾਂਗਾ। ਮੈਂ ਉਨ੍ਹਾਂ ਦੀ ਐਕਟਿੰਗ ਦੀ ਸ਼ਾਬਾਸ਼ੀ ਕਰਦਾ ਹਾਂ। ਇਸਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੱਕ ਉਨ੍ਹਾਂ ਦੇ ਦੋਸਤ ਬਣ ਕੇ ਰਹਿਣਾ ਚਾਹਾਂਗਾ।'' ਵਿਰਾਟ ਨੂੰ ਇਹ ਵੀਡੀਓ ਵੇਖ ਕੇ ਗੁੱਸਾ ਆ ਸਕਦਾ ਹੈ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਪਿਛਲੇ ਸਾਲ ਦਸੰਬਰ ਦੇ ਮਹੀਨੇ ਵਿਚ ਹੋਇਆ ਸੀ। ਵਿਆਹ ਤੋਂ ਪਹਿਲਾਂ ਲੱਗਭੱਗ ਚਾਰ ਸਾਲ ਤੱਕ ਵਿਰਾਟ- ਅਨੁਸ਼ਕਾ ਇਕ-ਦੂਜੇ ਨੂੰ ਡੇਟ ਕਰਦੇ ਰਹੇ। ਅਜਿਹੇ ਵਿਚ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਸਨੀ ਸਿੰਘ ਦਾ ਦਿੱਤਾ ਗਿਆ ਇਹ ਬਿਆਨ ਵਿਰਾਟ ਕੋਹਲੀ ਨੂੰ ਬੇਚੈਨ ਕਰ ਸਕਦਾ ਹੈ। ਹਾਲਾਂਕਿ, ਬਾਲੀਵੁੱਡ ਇੰਡਸਟਰੀ ਵਿਚ ਨਵੇਂ ਐਕਟਰ ਦਾ ਕਿਸੇ ਪੁਰਾਣੀ ਐਕਟਰੈਸ ਨੂੰ ਪਸੰਦ ਕਰਨਾ ਬੇਹੱਦ ਕਾਮਨ ਹੈ।