ਕਿਪਚੋਗੇ ਅਤੇ ਦਾਲਿਲਾਹ ਬਣੇ ਸਾਲ ਦੇ ਸਭ ਤੋਂ ਵਧੀਆ ਐਥਲੀਟ

11/24/2019 11:51:13 PM

ਮੋਨਾਕੋ— 2 ਘੰਟੇ ਤੋਂ ਘੱਟ ਸਮੇਂ 'ਚ ਮੈਰਾਥਨ ਪੂਰੀ ਕਰਨ ਵਾਲੇ ਏਲਿਊਡ ਕਿਪਚੋਗੇ ਅਤੇ 400 ਮੀਟਰ ਅੜਿੱਕਾ ਦੌੜ ਵਿਸ਼ਵ ਚੈਂਪੀਅਨ ਦਾਲਿਲਾਹ ਮੁਹੰਮਦ ਨੇ ਸਾਲ ਦੇ 'ਸਭ ਤੋਂ ਵਧੀਆ ਐਥਲੀਟ' ਦਾ ਇਨਾਮ ਜਿੱਤਿਆ ।
ਕਿਪਚੋਗੇ ਨੇ ਪਿਛਲੇ ਮਹੀਨੇ ਇਤਿਹਾਸ ਰਚਿਆ ਸੀ। ਉਸ ਨੇ 42.195 ਕਿਲੋਮੀਟਰ ਦੀ ਦੂਰੀ 1 ਘੰਟੇ 59 ਮਿੰਟ 40. 2 ਸੈਕੰਡ ਵਿਚ ਤਹਿ ਕੀਤੀ ਸੀ । ਉਥੇ ਹੀ ਅਮਰੀਕਾ ਦੀ ਦਾਲਿਲਾਹ ਨੇ ਜੁਲਾਈ ਵਿਚ ਅਮਰੀਕੀ ਟਰਾਇਲਜ਼ ਵਿਚ 52.20 ਸੈਕੰਡ ਦੇ ਸਮੇਂ ਨਾਲ 2003 ਤੋਂ ਚੱਲੇ ਆ ਰਹੇ ਰਿਕਾਰਡ ਨੂੰ ਤੋੜ ਕੇ ਵਿਸ਼ਵ ਰਿਕਾਰਡ ਬਣਾਇਆ ਸੀ । ਇਸ ਤੋਂ ਬਾਅਦ ਉਸ ਨੇ ਦੋਹਾ ਵਿਚ ਨਵੇਂ ਵਿਸ਼ਵ ਰਿਕਾਰਡ ਸਮਾਂ 52.16 ਸੈਕੰਡ ਨਾਲ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ ।

Gurdeep Singh

This news is Content Editor Gurdeep Singh