ਮੇਜ਼ਬਾਨ ਟੀਮ ਨਿਊਜ਼ੀਲੈਂਡ ਨੂੰ ਮੁਸ਼ਕਿਲ 'ਚ ਪਾ ਸਕਦੀ ਹੈ ਟੀਮ ਇੰਡੀਆ : ਸਚਿਨ

01/22/2020 10:38:18 AM

ਸਪੋਰਟਸ ਡੈਸਕ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਨਿਊਜ਼ੀਲੈਂਡ ਦੀਆਂ ਪਿੱਚਾਂ ਦਾ ਸੁਭਾਅ ਕਾਫ਼ੀ ਬਦਲ ਗਿਆ ਗਿਆ ਹੈ ਅਤੇ ਬੱਲੇਬਾਜ਼ੀ ਲਈ ਅਨੂਕੁਲ ਇਨ੍ਹਾਂ ਪਿੱਚਾਂ 'ਤੇ ਭਾਰਤ ਦੇ ਕੋਲ ਉਹ ਸਮਰੱਥਾ ਹੈ ਜਿਸ ਦੇ ਨਾਲ ਉਹ ਮੇਜ਼ਬਾਨ ਟੀਮ ਨੂੰ ਮੁਸ਼ਕਿਲ 'ਚ ਪਾ ਸਕਦੇ ਹਨ। ਤੇਂਦੁਲਕਰ ਨੇ 1990 ਨਾਲ 2009 ਤੱਕ ਰਿਕਾਰਡ 5 ਵਾਰ ਨਿਊਜ਼ੀਲੈਂਡ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਆਪਣੇ ਪਹਿਲੇ ਦੌਰੇ 'ਤੇ ਨਿਊਜ਼ੀਲੈਂਡ ਗਏ ਸਨ ਤਾਂ ਪਿੱਚਾਂ ਤੋਂ ਤੇਜ਼ ਗੇਂਦਬਾਜ਼ਾਂ ਨੂੰ ਕਾਫ਼ੀ ਮਦਦ ਮਿਲਦੀ ਸੀ ਜਦ ਕਿ 2009 'ਚ ਉਨ੍ਹਾਂ ਦੇ ਆਖਰੀ ਦੌਰੇ ਉੱਤੇ ਇੱਥੇ ਦੌੜਾਂ ਬਣਾਉਣਾ ਕਾਫ਼ੀ ਆਸਾਨ ਹੋ ਗਿਆ ਸੀ। 
ਤੇਂਦੁਲਕਰ ਨੇ ਕਿਹਾ,  'ਨਿਊਜ਼ੀਲੈਂਡ ਦੀਆਂ ਪਿੱਚਾਂ 'ਚ ਬਦਲਾਅ ਆਇਆ ਹੈ ਜਿਸ ਦੇ ਨਾਲ ਹਾਲ ਦੇ ਸਾਲ 'ਚ ਟੈਸਟ ਮੈਚਾਂ 'ਚ ਕਾਫ਼ੀ ਦੌੜਾਂ ਬਣੀਆਂ ਹਨ। ਭਾਰਤੀ ਟੀਮ 24 ਜਨਵਰੀ ਤੋਂ ਸ਼ੁਰੂ ਹੋ ਰਹੇ ਨਿਊਜ਼ੀਲੈਂਡ ਦੌਰੇ 'ਤੇ 5 ਟੀ-20 ਅੰਤਰਰਾਸ਼ਟਰੀ ਤਿੰਨ ਵਨ ਡੇ ਅਤੇ ਦੋ ਟੈਸਟ ਮੈਚ ਖੇਡੇਗੀ।
ਉਨ੍ਹਾਂ ਨੇ ਕਿਹਾ, 'ਮੈਨੂੰ ਯਾਦ ਹੈ ਜਦੋਂ ਮੈਂ 2009 'ਚ ਉੱਥੇ ਖੇਡਿਆ ਸੀ, ਹੈਮਿਲਟਨ ਦੀ ਪਿੱਚ ਦਾ ਸੁਭਾਅ ਦੂਜੀ ਪਿੱਚਾਂ ਤੋਂ ਵੱਖ ਸੀ। ਦੂਜੀ ਪਿੱਚਾਂ (ਵੇਲਿੰਗਟਨ ਅਤੇ ਨੇਪਿਅਰ) ਸਖ਼ਤ ਸੀ ਪਰ ਹੈਮਿਲਟਨ ਦੀਆਂ ਨਹੀਂ, ਬਲਕਿ ਉਹ ਸਾਫਟ ਸੀ। ਤੇਂਦੁਲਕਰ ਨੇ ਕਿਹਾ, 'ਸਮਾਂ ਗੁਜ਼ਰਨ ਦੇ ਨਾਲ ਨੇਪਿਅਰ ਦੀ ਪਿੱਚ ਸਖ਼ਤ ਹੋ ਗਈ। ਸਾਡੇ ਕੋਲ ਤੇਜ਼ ਅਤੇ ਸਪਿਨ ਗੇਂਦਬਾਜ਼ਾਂ ਦਾ ਸ਼ਾਨਦਾਰ ਹਮਲਾ ਹੈ। ਮੇਰਾ ਮੰਨਣਾ ਹੈ ਕਿ ਸਾਡੇ ਕੋਲ ਨਿਊਜ਼ੀਲੈਂਡ 'ਚ ਮੁਕਾਬਲਾ ਕਰਨ ਦੀ ਪੂਰੀ ਸਮਰੱਥਾ ਹੈ। ਤੇਂਦੁਲਕਰ ਨੇ ਹਾਲਾਂਕਿ ਕਿਹਾ ਕਿ ਟੀਮ ਨੂੰ ਵੇਲਿੰਗਟਨ 'ਚ ਹਵਾ ਦੇ ਅਸਰ ਨਾਸ ਨਜਿੱਠਣ ਲਈ ਤਿਆਰ ਰਹਿਣਾ ਹੋਵੇਗਾ।