ਸਕੁਐਸ਼ ਲਈ 12 ਮੈਂਬਰੀ ਦਲ ਦਾ ਐਲਾਨ

07/14/2017 5:55:21 PM

ਚੇਨਈ— ਨਿਊਜ਼ੀਲੈਂਡ ਦੇ ਤੌਰੰਗਾ ਸ਼ਹਿਰ ਵਿਚ 19 ਤੋਂ 29 ਜੁਲਾਈ ਤਕ ਹੋਣ ਵਾਲੀ ਡਬਲਯੂ.ਐੱਸ.ਐੱਫ. ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਲਈ 12 ਮੈਂਬਰੀ ਭਾਰਤੀ ਦਲ ਦਾ ਐਲਾਨ ਕੀਤਾ ਗਿਆ ਹੈ ।  ਭਾਰਤੀ ਦਲ ਸ਼ਨੀਵਾਰ ਨੂੰ ਨਿਊਜ਼ੀਲੈਂਡ ਲਈ ਰਵਾਨਾ ਹੋਵੇਗਾ । 

ਐੱਸ.ਆਰ.ਐੱਫ.ਆਈ. ਨੇ ਇਕ ਬਿਆਨ ਵਿਚ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਇਸ ਸਾਲ ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿਚ ਨਿੱਜੀ ਮੁਕਾਬਲੇ ਹੋਣਗੇ।  ਲੜਕੀਆਂ ਦੇ ਵਰਗ ਵਿਚ ਟੀਮ ਮੁਕਾਬਲੇ ਵੀ ਆਯੋਜਿਤ ਹੋਣਗੇ । ਜ਼ਿਕਰਯੋਗ ਹੈ ਕਿ ਪੋਲੈਂਡ ਵਿੱਚ ਸੰਪੰਨ ਪਿਛਲੇ ਸੈਸ਼ਨ ਵਿੱਚ ਪਾਕਿਸਤਾਨ ਨੇ ਲੜਕਿਆਂ ਦੇ ਵਰਗ ਦਾ ਖਿਤਾਬ ਜਿੱਤਿਆ ਸੀ ਜਦੋਂ ਕਿ ਲੜਕੀਆਂ ਦੇ ਵਰਗ ਵਿਚ ਮਿਸਰ ਦੀ ਨੌਰਾਨ ਗੌਹਰ ਨੇ ਖਿਤਾਬ ਜਿੱਤਿਆ ਸੀ ।  ਭਾਰਤੀ ਖਿਡਾਰੀਆਂ ਵਿਚ ਵੇਲਾਵਨ ਸੇਂਥਿਲਕੁਮਾਰ ਦਾ ਸਫਰ ਕੁਆਰਟਰਫਾਈਨਲ ਤਕ ਚਲਿਆ ਸੀ । 

ਟੀਮ ਮੁਕਾਬਲੇ ਵਿਚ ਭਾਰਤ ਨੂੰ ਛੇਵੇਂ ਸਥਾਨ ਨਾਲ ਸਬਰ ਕਰਨਾ ਪਿਆ ਸੀ । ਭਾਰਤ ਦਾ ਚੈਂਪੀਅਨਸ਼ਿਪ ਵਿਚ ਸਭ ਤੋਂ ਚੰਗਾ ਪ੍ਰਦਰਸ਼ਨ 2009 ਵਿਚ ਸੀ ਜਿੱਥੇ ਉਸ ਨੂੰ ਤੀਜਾ ਸਥਾਨ ਮਿਲਿਆ ਸੀ । ਭਾਰਤੀ ਦਲ ਵਿਚ ਛੇ ਮੁੰਡੇ ਅਭੇ ਸਿੰਘ, ਆਦਿਤਿਆ ਰਾਘਵਨ, ਆਰਿਆਮਨ ਆਦਿਕ, ਤੁਸ਼ਾਰ ਸ਼ਾਹਨੀ, ਵੀਰ ਚੋਟਰਾਨੀ ਅਤੇ ਯਸ਼ ਸ਼ਾਮਲ ਹਨ ਜਦੋਂ ਕਿ ਲੜਕੀਆਂ ਵਿਚ ਅਕਾਂਕਸ਼ਾ ਸਾਲੁੰਖੇ, ਸੁਨਯਨਾ ਕੁਰੂਵਿਲਾ, ਐਸ਼ਵਰਿਆ ਭੱਟਾਚਾਰਿਆ ਅਤੇ ਅਸ਼ਿਤਾ ਪ੍ਰਾਨਯਾ ਹਨ ।