28 ਜੁਲਾਈ ਤੋਂ ਸ਼ੁਰੂ ਹੋਵੇਗਾ ਪ੍ਰੋ ਕਬੱਡੀ ਦਾ 5ਵਾਂ ਸੈਸ਼ਨ, ਕੁੱਲ ਹੋਣਗੇ 138 ਮੈਚ

06/28/2017 7:14:44 PM

ਮੁੰਬਈ— ਪ੍ਰੋ ਕਬੱਡੀ ਲੀਗ ਦਾ 5ਵਾਂ ਸੈਸ਼ਨ 28 ਜੁਲਾਈ ਤੋਂ ਹੈਦਰਾਬਾਦ 'ਚ ਸ਼ੁਰੂ ਹੋਵੇਗਾ, ਜਿਸ 'ਚ ਪਹਿਲੀ ਵਾਰ 12 ਟੀਮਾਂ ਹਿੱਸਾ ਲੈਣਗੀਆਂ ਅਤੇ 3 ਮਹੀਨੇ ਤੱਕ ਚੱਲਣ ਵਾਲੀ ਪ੍ਰਤੀਯੋਗਿਤਾ 'ਚ ਕੁੱਲ 138 ਮੈਚ ਖੇਡੇ ਜਾਣਗੇ। 5ਵੇਂ ਸੈਸ਼ਨ ਦੇ ਪ੍ਰੋਗਰਾਮ ਦਾ ਅੱਜ ਇੱਥੇ ਐਲਾਨ ਕੀਤਾ ਗਿਆ। ਇਸ ਵਾਰ ਪ੍ਰੋ ਕਬੱਡੀ ਲੀਗ ਦੀ ਸ਼ੁਰੂਆਤ ਹੈਦਰਾਬਾਦ ਨਾਲ ਹੋਵੇਗੀ ਅਤੇ ਕੁੱਲ 12 ਸ਼ਹਿਰਾਂ 'ਚ ਇਸ ਦੇ ਮੈਚ ਦਾ ਆਯੋਜਨ ਕੀਤਾ ਜਾਵੇਗਾ। ਫਾਈਨਲ ਚੇਨੰਈ 'ਚ 28 ਅਕਤੂਬਰ ਨੂੰ ਹੋਵੇਗਾ। ਇਸ ਵਾਰ ਟੂਰਨਾਮੈਂਟ ਦਾ ਪਹਿਲਾ ਮੈਚ ਰਾਹੁਲ ਚੌਧਰੀ ਦੀ ਅਗਵਾਈ ਵਾਲੀ ਤੇਲੁਗੂ ਟਾਈਟਸ ਅਤੇ ਤਮਿਲ ਥੈਲੇਵਾਸ ਵਿਚਾਲੇ ਖੇਡਿਆ ਜਾਵੇਗਾ। ਤਮਿਲ ਥੈਲੇਵਾਸ ਦੇ ਮਾਰਕੀ ਖਿਡਾਰੀ ਅਜੈ ਠਾਕੁਰ ਹੈ। ਟੀਮਾਂ ਨੂੰ 2 ਖੇਤਰਾਂ 'ਚ ਵੰਡਿਆਂ ਗਿਆ ਹੈ। ਜਿਸ 'ਚ ਹਰ ਖੇਤਰ 'ਚ 6 ਟੀਮਾਂ ਰੱਖੀਆਂ ਗਈਆਂ ਹਨ।
ਹਰ ਟੀਮ ਪਲੇਅ ਆਫ ਤੋਂ ਪਹਿਲਾ ਖੇਤਰੀ ਪੱਧਰ 'ਤੇ ਖੇਡੇਗੀ। ਇਸ ਤੋਂ ਬਾਅਦ ਪਲੇਆਫ ਪੜਾਅ 'ਚ 3 ਕੁਆਲੀਫਾਇਰ ਅਤੇ 2 ਐਲੀਮੀਨੇਟਰ ਹੋਣਗੇ ਜੋ ਮੁੰਬਈ ਅਤੇ ਚੇਨੰਈ 'ਚ ਖੇਡੇ ਜਾਣਗੇ। ਪ੍ਰੋ ਕਬੱਡੀ ਦੇ ਲੀਗ ਕਮਿਸ਼ਨਰ, ਅਨੁਪਮ ਗੋਸਵਾਮੀ ਨੇ ਕਿਹਾ ਕਿ 5ਵੇਂ ਸੈਸ਼ਨ ਲਈ ਸਾਡਾ ਟੀਚਾ ਉਚ ਪੱਧਰੀ ਟੂਰਨਾਮੈਂਟ ਦਾ ਆਯੋਜਨ ਕਰਨਾ ਹੈ। ਇਹ ਸੈਸ਼ਨ ਕਾਫੀ ਲੰਬਾ ਚੱਲੇਗਾ ਅਤੇ ਇਸ ਦੌਰਾਨ 12 ਟੀਮਾਂ ਕੁੱਲ 138 ਮੈਚ ਖੇਡਣਗੀਆਂ।