19 ਸਾਲ ਦੀ ਸਟਾਰ ਖਿਡਾਰਨ ਨੂੰ ਇਸ ਵਜ੍ਹਾ ਨਾਲ ਲੈਣਾ ਪਿਆ ਸੰਨਿਆਸ

08/31/2017 12:37:39 PM

ਨਵੀਂ ਦਿੱਲੀ— ਰੂਸ ਦੀ ਯੂਲੀਆ ਲਿਪਨਿਤਸਕਾਇਆ ਨੇ ਜਦੋਂ ਸੋਚੀ ਓਲੰਪਿਕ (2014) ਵਿਚ ਗੋਲਡ ਤਮਗਾ ਜਿੱਤਿਆ ਸੀ, ਤਦ ਉਨ੍ਹਾਂ ਨੂੰ 'ਟਾਈਨੀ ਜੀਨੀਅਸ', 'ਫਿਊਚਰ ਆਫ ਫਿਗਰ ਸਕੈਟਿੰਗ' ਅਤੇ 'ਦਿ ਮਦਰ ਆਫ ਰਸ਼ੀਅਨ ਫਿਗਰ ਸਕੈਟਿੰਗ' ਕਿਹਾ ਜਾਣ ਲੱਗਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 15 ਸਾਲ ਸੀ। ਯੂਲੀਆ ਰੂਸ ਦੀ ਸਭ ਤੋਂ ਜਵਾਨ ਵਿੰਟਰ ਓਲੰਪਿਕ ਗੋਲਡ ਮੈਡਲਿਸਟ ਬਣੀ ਸੀ। ਨਾਲ ਹੀ 78 ਸਾਲ ਦੇ ਇਤਿਹਾਸ ਵਿਚ ਗੋਲਡ ਜਿੱਤਣ ਵਾਲੀ ਸਭ ਤੋਂ ਯੁਵਾ ਫਿਗਰ ਸਕੈਟਰ ਸੀ। ਹੁਣ ਉਨ੍ਹਾਂ ਨੇ ਖੇਡ ਤੋਂ ਸੰਨਿਆਸ ਲੈ ਲਿਆ ਹੈ। ਹੁਣ ਉਨ੍ਹਾਂ ਦੀ ਉਮਰ ਹੈ 19 ਸਾਲ। ਖੇਡ ਨੂੰ ਅਲਵਿਦਾ ਕਹਿਣ ਦੀ ਵਜ੍ਹਾ ਹੈ ਉਨ੍ਹਾਂ ਦਾ ਏਨੋਰੇਕਸੀਆ ਨਾਲ ਪ੍ਰਭਾਵਿਤ ਹੋਣਾ।
ਈਟਿੰਗ ਡਿਸਆਰਡਰ ਦੀ ਵਜ੍ਹਾ ਨਾਲ ਲਿਆ ਫੈਸਲਾ
ਯੂਲੀਆ ਪਿਛਲੇ ਕੁਝ ਮਹੀਨਿਆਂ ਤੋਂ ਈਟਿੰਗ ਡਿਸਆਰਡਰ ਤੋਂ ਗੁਜ਼ਰ ਰਹੀ ਹੈ। ਤਿੰਨ ਮਹੀਨੇ ਤੋਂ ਉਨ੍ਹਾਂ ਦਾ ਟਰੀਟਮੈਂਟ ਚੱਲ ਰਿਹਾ ਹੈ। ਯੂਲੀਆ ਨੇ ਰੂਸੀ ਫਿਗਰ ਸਕੈਟਿੰਗ ਫੈਡਰੇਸ਼ਨ ਨੂੰ ਆਪਣੇ ਸੰਨਿਆਸ ਦੇ ਫੈਸਲੇ ਦੇ ਬਾਰੇ ਵਿੱਚ ਦੱਸ ਦਿੱਤਾ ਹੈ।
ਜਦੋਂ ਲੋਕਾਂ ਨੇ ਕਿਹਾ ਗਰਭਵਤੀ ਹੋ ਗਈ ਹੈ ਯੂਲੀਆ
ਯੂਲੀਆ ਪਿਛਲੇ ਸਾਲ ਤੋਂ ਹੀ ਆਪਣੇ ਵੱਧਦੇ ਭਾਰ ਕਾਰਨ ਚਿੰਤਤ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਵਿਚ ਉਹ ਕਾਫ਼ੀ ਮੋਟੀ ਦਿਸ ਰਹੀ ਸੀ ਤੇ ਇਸਦੇ ਬਾਅਦ ਉਹ ਕਾਫੀ ਟਰੋਲ ਵੀ ਹੋਈ ਸੀ। ਕੁਝ ਲੋਕਾਂ ਨੇ ਉਨ੍ਹਾਂ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਫੈਲਾਈਆਂ ਸਨ। ਤਦ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਹੀ ਜਵਾਬ ਦਿੱਤਾ ਸੀ- 'ਤੁਹਾਡੇ ਲੋਕਾਂ ਦੀ ਖੁਸ਼ੀ ਲਈ ਮੈਂ ਪੂਰੀ ਉਮਰ 37 ਕਿੱਲੋ ਦੀ ਨਹੀਂ ਰਹਿ ਸਕਦੀ। ਮੈਂ ਪਹਿਲਾਂ ਹੀ ਬਹੁਤ ਡਾਈਟਿੰਗ ਕਰ ਚੁੱਕੀ ਹਾਂ। ਹੁਣ ਨਹੀਂ ਕਰਾਂਗੀ।'' ਯੂਲੀਆ ਦੇ ਸੰਨਿਆਸ ਦੀ ਖਬਰ ਉਸ ਸਮੇਂ ਆਈ ਹੈ, ਜਦੋਂ ਓਲੰਪਿਕ ਚੈਂਪੀਅਨ ਐਡੇਲਿਨਾ ਸੋਤਨਿਕੋਵਾ ਨੇ ਇੰਜਰੀ ਕਾਰਨ ਸਾਊਥ ਕੋਰੀਆ ਵਿਚ ਹੋਣ ਵਾਲੀਆਂ ਪਯੋਂਗਚੇਂਗ ਖੇਡਾਂ ਤੋਂ ਨਾਮ ਵਾਪਸ ਲੈ ਲਿਆ ਹੈ।