ਨਿਊਜ਼ੀਲੈਂਡ 'ਚ ਗੋਲੀਬਾਰੀ ਕਾਰਨ ਬੰਗਲਾਦੇਸ਼ ਦਾ ਟੈਸਟ ਦੌਰਾ ਹੋਇਆ ਰੱਦ

03/15/2019 1:41:30 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਵੱਡੇ ਸ਼ਹਿਰ ਕ੍ਰਾਈਸਟਚਰਚ 'ਚ ਸ਼ੁੱਕਰਵਾਰ ਸਵੇਰੇ ਗੋਲੀਬਾਰੀ ਹੋਈ। ਇਹ ਗੋਲਾਬਾਰੀ ਸ਼ਹਿਰ ਦੀ ਮਸਜਿਦ 'ਚ ਹੋਈ। ਇਸ ਹਮਲੇ 'ਚ ਕਈ ਲੋਕ ਜ਼ਖਮੀ ਹੋਏ ਜਦਕਿ ਕੁਝ ਲੋਕਾਂ ਦੀ ਮੌਤ ਦੀ ਖਬਰ ਹੈ। ਜਿਸ ਸਮੇਂ ਮਸਜਿਦ 'ਚ ਗੋਲਾਬਾਰੀ ਹੋਈ ਬੰਗਲਾਦੇਸ਼ ਦੀ ਕ੍ਰਿਕਟ ਟੀਮ ਉੱਥੇ ਮੌਜੂਦ ਸੀ। ਹਾਲਾਂਕਿ ਟੀਮ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਅਤੇ ਅੰਤਿਮ ਟੈਸਟ ਮੈਚ ਨੂੰ ਰੱਦ ਕਰ ਦਿੱਤਾ। ਬੰਗਲਾਦੇਸ਼ ਦੇ ਲਈ ਇਹ ਦੌਰੇ ਦਾ ਆਖਰੀ ਮੈਚ ਸੀ। ਹੁਣ ਇਸ ਹਾਦਸੇ ਦੇ ਬਾਅਦ ਬੰਗਲਾਦੇਸ਼ੀ ਕ੍ਰਿਕਟ ਟੀਮ ਦੇ ਖਿਡਾਰੀ ਨਿਊਜ਼ੀਲੈਂਡ ਤੋਂ ਬੰਗਲਾਦੇਸ਼ ਲਈ ਰਵਾਨਾ ਹੋਣ ਲਈ ਤਿਆਰ ਹਨ ।

ਇਸ ਦੀ ਜਾਣਕਾਰੀ ਨਿਊਜ਼ੀਲੈਂਡ ਕ੍ਰਿਕਟ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਖੇਡ ਦੇ ਮਾਮਲੇ 'ਚ ਕੋਈ ਵਿਚਾਰ ਨਹੀਂ ਹੈ। ਇਹ ਹਮਲਾ ਅਜੇ ਇਸ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਖਿਡਾਰੀਆਂ ਨੂੰ ਅਜੇ ਕੁਝ ਸਮਾਂ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਤਮੀਮ ਇਕਬਾਲ ਖਾਨ ਅਤੇ ਮੁਸ਼ਫਿਕੁਰ ਰਹੀਮ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ ਹੈ। ਤਮੀਮ ਇਕਬਾਲ ਨੇ ਟਵਿੱਟਰ 'ਤੇ ਲਿਖਿਆ, ''ਪੂਰੀ ਟੀਮ ਨੂੰ ਹਮਲਾਵਰਾਂ ਤੋਂ ਬਚਆਇਆ ਗਿਆ। ਡਰਾਉਣ ਵਾਲਾ ਤਜਰਬਾ, ਸਾਨੂੰ ਆਪਣੀਆਂ ਦੁਆਵਾਂ 'ਚ ਰੱਖੋ।'' ਜਦਕਿ ਮੁਸ਼ਫਿਕੁਰ ਰਹੀਮ ਨੇ ਲਿਖਿਆ, ''ਸਾਨੂੰ ਅੱਲ੍ਹਾ ਨੇ ਕ੍ਰਾਈਸਟਚਰਚ ਮਸਜਿਦ 'ਚ ਹੋਈ ਗੋਲਾਬਾਰੀ ਤੋਂ ਬਚਾਇਆ। ਅਸੀਂ ਬਹੁਤ ਖੁਸ਼ਕਿਸਮਤ ਹਾਂ। ਅਜਿਹਾ ਅਸੀਂ ਕਦੀ ਦੁਬਾਰਾ ਨਹੀਂ ਦੇਖਣਾ ਚਾਹਾਂਗੇ। ਸਾਡੇ ਲਈ ਦੁਆ ਕਰੋ।''

Tarsem Singh

This news is Content Editor Tarsem Singh