ਟੈਨਿਸ : ਨਾਗਲ ਟਾਟਾ ਮਹਾਰਾਸ਼ਟਰ ਓਪਨ ਤੋਂ ਬਾਹਰ

02/03/2020 10:28:44 PM

ਪਣਜੀ— ਭਾਰਤ ਦੇ ਸੁਮਿਤ ਨਾਗਲ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਸੋਮਵਾਰ ਨੂੰ ਇੱਥੇ ਤੀਜੇ ਟਾਟਾ ਓਪਨ ਮਹਾਰਾਸ਼ਟਰ ਦੇ ਪੁਰਸ਼ ਸਿੰਗਲ ਦੇ ਪਹਿਲੇ ਦੌਰ 'ਚ ਸਰਬੀਆ ਦੇ ਵਿਕਟਰ ਟ੍ਰੋਈਕੀ ਨੇ ਟੂਰਨਾਮੈਂਟ ਤੋਂ ਕਰ ਦਿੱਤਾ। ਭਾਰਤ ਦੇ ਦੂਜੇ ਨੰਬਰ ਦੇ ਖਿਡਾਰੀ ਨਾਗਲ ਨੂੰ ਦੁਨੀਆ ਦੇ 12ਵੇਂ ਨੰਬਰ ਦੇ ਸਾਬਕਾ ਖਿਡਾਰੀ ਵਿਰੁੱਧ 6-2, 6-7, 1-6 ਨਾਲ ਹਾਰ ਝੱਲਣੀ ਪਈ। ਵਾਪਸੀ ਕਰ ਰਹੇ ਜਰਮਨੀ ਦੇ ਸੇਡਿਕ ਮਾਰਸਲ ਨੇ ਪਿਛਲੇ ਸਾਲ ਦੇ ਉਪ ਜੇਤੂ ਈਵੋ ਕਾਰਲੋਵਿਚ ਨੂੰ ਪਹਿਲੇ ਹੀ ਦੌਰ 'ਚ 6-3, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਪੰਜਵੇਂ ਦਰਜਾ ਪ੍ਰਾਪਤ ਯੁਈਚੀ ਸੁਗਿਤਾ ਨੇ ਵੀ ਇਟਲੀ ਦੇ ਥਮਾਸ ਫਾਬਿਯਾਨੋ ਵਿਰੁੱਧ 6-3, 6-0 ਨਾਲ ਜਿੱਤ ਦੇ ਨਾਲ ਦੂਜੇ ਦੌਰ 'ਚ ਜਗ੍ਹਾ ਬਣਾਈ।

Gurdeep Singh

This news is Content Editor Gurdeep Singh