ਤੇਂਦੁਲਕਰ ਮੁੰਬਈ ਮੈਰਾਥਨ ਨੂੰ ਝੰਡੀ ਦਿਖਾ ਕੇ ਕਰਨਗੇ ਰਵਾਨਾ

08/22/2019 1:24:41 AM

ਮੁੰਬਈ— ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ 25 ਅਗਸਤ ਨੂੰ ਇੱਥੇ ਮੁੰਬਈ ਹਾਫ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿਸ 'ਚ 17,500 ਦੌੜਾਕ ਹਿੱਸਾ ਲੈਣਗੇ। ਆਯੋਜਕਾਂ ਦੀ ਇੱਥੇ ਜਾਰੀ ਰਿਲੀਜ਼ ਅਨੁਸਾਰ ਇਸ ਹਾਫ ਮੈਰਾਥਨ 'ਚ 21 ਕਿ. ਮੀ. ਦੀ ਦੌੜ ਸਵੇਰੇ 5:15 ਮਿੰਟ 'ਤੇ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ 10 ਕਿ. ਮੀ. ਦੌੜ 6:15 ਤੇ ਪੰਜ ਕਿ. ਮੀ. ਦੌੜ 8:15 ਮਿੰਟ 'ਤੇ ਸ਼ੁਰੂ ਹੋਵੇਗੀ। ਰਿਲੀਜ਼ ਅਨੁਸਾਰ ਤੇਂਦੁਲਕਰ ਨੇ ਕਿਹਾ ਕਿ ਭਾਰਤ ਖੇਡਾਂ ਚਾਹੁੰਣ ਵਾਲਾ ਦੇਸ਼ ਨਾਲ ਖੇਡਾਂ ਨੂੰ ਖੇਡਣ ਵਾਲਾ ਦੇਸ਼ ਬਣਾਉਣ ਦੀ ਠੀਕ ਰਾਹ 'ਤੇ ਅੱਗੇ ਵੱਧ ਰਿਹਾ ਹੈ ਤੇ ਨਾਲ ਇਸ ਤਰ੍ਹਾਂ (ਆਈ. ਡੀ. ਬੀ. ਆਈ. ਫੇਡਰਲ ਜੀਵਨ ਬੀਮਾ ਹਾਫ ਮੈਰਾਥਨ) ਦੇ ਮੁਕਾਬਲੇ ਲੋਕਾਂ ਨੂੰ ਅੱਗੇ ਲਿਆਉਣ ਦੇ ਲਈ ਉਤਸ਼ਾਹਿਤ ਕਰਨ 'ਚ ਅਹਿਮ ਭੂਮੀਕਾ ਨਿਭਾ ਰਿਹਾ ਹੈ।

Gurdeep Singh

This news is Content Editor Gurdeep Singh