ਟੀਮ ਅਮਰੀਕਾ ਦੇ ਨਾਂ ਰਾਈਡਰ ਕੱਪ, 19-9 ਨਾਲ ਜਿੱਤਿਆ

09/28/2021 1:21:41 AM

ਸਪੋਰਟਸ ਡੈਸਕ- ਅਮਰੀਕੀ ਗੋਲਫਰਸ ਨੇ ਰਾਈਡਰਸ ਕੱਪ ਦੇ ਆਖਰੀ ਦਿਨ ਸਿੰਗਲ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ 19-9 ਨਾਲ ਰਾਈਡਰ ਕੱਪ ਆਪਣੇ ਨਾਂ ਕਰ ਲਿਆ। ਸ਼ਨੀਵਾਰ ਤੱਕ ਅਮਰੀਕਾ ਦੀ ਟੀਮ 11-5 ਦੀ ਲੀਡ ਬਣਾਈ ਹੋਈ ਸੀ। ਐਤਵਾਰ ਨੂੰ ਇਕ ਸਿੰਗਲ ਮੁਕਾਬਲੇ ਵਿਚ ਅਮਰੀਕੀ ਖਿਡਾਰੀਆਂ ਨੇ 12 'ਚੋਂ 8 ਮੁਕਾਬਲੇ ਜਿੱਤ ਕੇ ਆਪਣੀ ਜਿੱਤ ਪੱਕੀ ਕਰ ਲਈ। ਅਮਰੀਕਾ ਦੀ ਜਿੱਤ ਉਦੋਂ ਪੱਕੀ ਹੋ ਗਈ ਸੀ ਜਦੋ ਪੰਜਵੇਂ ਮੁਕਾਬਲੇ ਵਿਚ ਮੋਰੀਕੋਵਾ ਨੇ 17ਵੇਂ ਹੋਲ ਵਿਚ ਬਰਡੀ ਲਗਾ ਕੇ ਅਮਰੀਕਾ ਨੂੰ ਵਾਧੂ ਲੀਡ ਦਿਵਾ ਦਿੱਤੀ।

ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ


ਮੈਂ ਨਿਰਾਸ਼ ਹਾਂ ਕਿ ਮੈਂ ਟੀਮ ਦੇ ਲਈ ਜ਼ਿਆਦਾ ਯੋਗਦਾਨ ਨਹੀਂ ਦਿੱਤਾ ਹੈ ਪਰ ਪਿਛਲੇ 2 ਸਾਲਾ 'ਚ ਅਸੀਂ ਵਧੀਆ ਜਾ ਰਹੇ ਹਾਂ, ਅੱਗੇ ਵੀ ਜਾਵਾਂਗੇ।- ਰੋਰੀ ਮੈਕਲਰਾਏ
ਸਾਡੇ ਲਈ ਬਾਹਰ ਆਉਣਾ ਅਤੇ ਇਸ ਤਰ੍ਹਾਂ ਗੋਲਫ ਖੇਡਣਾ ਬਹੁਤ ਮਜ਼ੇਦਾਰ ਹੈ। ਮੈਨੂੰ ਅਸਲ ਵਿਚ ਪੰਜ ਮੈਚ ਖੇਡਣ ਦੀ ਉਮੀਦ ਨਹੀਂ ਸੀ ਪਰ ਜ਼ਾਹਿਰ ਹੈ ਕਿ ਮੈਨੂੰ ਵਧੀਆ ਸ਼ੁਰੂਆਤ ਮਿਲੀ। ਕੋਲਿਨ ਤੇ ਜੈਂਡਰ (ਸ਼ਾਫੇਲ) ਦੇ ਨਾਲ ਕੁਝ ਸਾਂਝੇਦਾਰੀ ਹੋਈ, ਜਿਸ ਦਾ ਟੀਮ ਨੂੰ ਫਾਇਦਾ ਹੋਇਆ। - ਡਸਟਿਨ ਜਾਨਸਨ

ਇਹ ਖ਼ਬਰ ਪੜ੍ਹੋ- ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ


ਇਹ ਇਕ ਪ੍ਰਮੁੱਖ ਜਿੱਤ ਹੈ। ਅਸੀਂ ਸਾਰੇ 12 ਖਿਡਾਰੀਆਂ ਨੇ ਦਿਖਾ ਦਿੱਤਾ ਕਿ ਸਾਡੇ ਵਿਚ ਬਹੁਤ ਵਿਸ਼ਵਾਸ ਹੈ ਅਤੇ ਅਸੀਂ ਅਜਿਹਾ ਕਰ ਸਕਦੇ ਹਾਂ। ਅਸੀਂ ਜਾਣਦੇ ਸੀ ਕਿ ਸਾਡੇ ਕੋਲ ਇਕ ਬਹੁਤ ਮਜ਼ਬੂਤ ਟੀਮ ਹੈ। ਅਸੀਂ ਹਾਰ ਨਹੀਂ ਮੰਨੀ।- ਕੋਲਿਨ ਮੋਰੀਕਾਵਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh