ਸੀਰੀਜ਼ ''ਤੇ ਕਬਜ਼ਾ ਕਰਨ ਉਤਰੇਗੀ ਟੀਮ ਇੰਡੀਆ

09/24/2017 3:07:41 AM

ਇੰਦੌਰ— ਭਾਰਤੀ ਕ੍ਰਿਕਟ ਟੀਮ ਆਪਣੇ ਆਤਮ-ਵਿਸ਼ਵਾਸ ਅਤੇ ਲਾਜਵਾਬ ਪ੍ਰਦਰਸ਼ਨ ਨਾਲ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਇਥੇ ਐਤਵਾਰ ਨੂੰ ਹੋਲਕਰ ਸਟੇਡੀਅਮ 'ਚ ਵੀ ਉਹ ਇਸੇ ਜਲਵੇ ਨੂੰ ਬਰਕਰਾਰ ਰੱਖਦੇ ਹੋਏ ਆਸਟ੍ਰੇਲੀਆ ਵਿਰੁੱਧ ਤੀਜੇ ਵਨ ਡੇ 'ਚ ਜਿੱਤ ਨਾਲ ਸੀਰੀਜ਼ 'ਚ ਜੇਤੂ ਬੜ੍ਹਤ ਬਣਾਉਣ ਲਈ ਉਤਰੇਗੀ।
ਕਪਤਾਨ ਵਿਰਾਟ ਕੋਹਲੀ ਦੀ ਟੀਮ ਇੰਡੀਆ ਨੇ ਕੰਗਾਰੂਆਂ ਨੂੰ ਪਿਛਲੇ ਦੋਵਾਂ ਮੈਚਾਂ 'ਚ ਆਸਾਨੀ ਨਾਲ ਹਰਾਇਆ ਹੈ ਅਤੇ ਫਿਲਹਾਲ ਉਸ ਨੂੰ ਰੋਕਣਾ ਆਸਾਨ ਨਹੀਂ ਦਿਸ ਰਿਹਾ। ਉਮੀਦ ਹੈ ਕਿ ਮੇਜ਼ਬਾਨ ਟੀਮ ਆਪਣੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਇਸੇ ਵਧੀਆ ਪ੍ਰਦਰਸ਼ਨ ਨਾਲ 5 ਮੈਚਾਂ ਦੀ ਸੀਰੀਜ਼ 'ਤੇ 3-0 ਨਾਲ ਕਬਜ਼ਾ ਕਰੇਗੀ। ਭਾਰਤ ਨੇ ਚੇਨਈ 'ਚ ਡਕਵਰਥ ਲੁਈਸ ਨਿਯਮ ਨਾਲ 26 ਦੌੜਾਂ ਅਤੇ ਕੋਲਕਾਤਾ 'ਚ 50 ਦੌੜਾਂ ਨਾਲ ਮੈਚ ਜਿੱਤੇ ਸਨ।
ਭਾਰਤ ਟੀਮ— 
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਅਜਿੰਕਯ ਰਹਾਨੇ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਧਵ, ਹਾਰਦਿਕ ਪੰਡਯਾ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ 'ਚੋਂ।
ਆਸਟ੍ਰੇਲੀਆ ਟੀਮ— 
ਸਟੀਵ ਸਮਿਥ (ਕਪਤਾਨ), ਡੇਵਿਡ ਵਾਰਨਰ, ਐਸ਼ਟਨ ਐਗਰ, ਹਿਲਟਨ ਕਾਰਟਰਾਈਟ, ਨਾਥਨ ਕਾਲਟਰ ਨਾਈਲ, ਪੈਟ ਕਮਿੰਸ, ਜੇਮਸ ਫਾਕਨਰ, ਆਰੋਨ ਫਿੰਚ, ਟ੍ਰੇਵਿਸ ਹੈੱਡ, ਗਲੇਨ ਮੈਕਸਵੈੱਲ, ਮਾਰਕਸ ਸਟੋਈਨਿਸ, ਮੈਥਿਊ ਵੇਡ (ਵਿਕਟਕੀਪਰ), ਐਡਮ ਜ਼ਾਂਪਾ ਅਤੇ ਕੇਨ ਰਿਚਰਡਸਨ 'ਚੋਂ।