ਭਾਰਤੀ ਟੀਮ ਦੇ 8 ਖਿਡਾਰੀ ਕੋਰੋਨਾ ਪਾਜ਼ੇਟਿਵ, ਧਵਨ-ਰਿਤੁਰਾਜ ਤੇ ਸ਼੍ਰੇਅਸ ਦਾ ਨਾਂ ਆਇਆ ਸਾਹਮਣੇ

02/02/2022 10:27:26 PM

ਨਵੀਂ ਦਿੱਲੀ- ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। 6 ਫਰਵਰੀ ਨੂੰ ਵੈਸਟਇੰਡੀਜ਼ ਦੇ ਵਿਰੁੱਧ ਵਨ ਡੇ ਸੀਰੀਜ਼ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਦੇ 8 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਗੁਣ ਫਿਲਹਾਲ ਤਿੰਨ ਕ੍ਰਿਕਟਰਾਂ ਸ਼ਿਖਰ ਧਵਨ, ਰਿਤੁਰਾਜ ਗਾਇਕਵਾੜ ਅਤੇ ਸ਼੍ਰੇਅਸ ਅਈਅਰ ਦਾ ਹੀ ਨਾਂ ਸਾਹਮਣੇ ਆਇਆ ਹੈ। ਦੂਜੇ ਪਾਸੇ ਪੂਰੀ ਟੀਮ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਸਰਗਰਮ ਹੈ। ਬੀ. ਸੀ. ਸੀ. ਆਈ. ਖਿਡਾਰੀਆਂ ਦੀ ਬਦਲੀ ਦਾ ਐਲਾਨ ਕਰਨ ਦੀ ਤਿਆਰੀ ਵਿਚ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ

ਰੋਹਿਤ ਸ਼ਰਮਾ ਦੀ ਬਤੌਰ ਕਪਤਾਨ ਪਹਿਲੀ ਸੀਰੀਜ਼


ਵਿਰਾਟ ਕੋਹਲੀ ਦੇ ਵਨ ਡੇ ਦੀ ਕਪਤਾਨੀ ਤੋਂ ਹਟਣ ਦੇ ਬਾਅਦ ਰੋਹਿਤ ਸ਼ਰਮਾ ਹੁਣ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਹਨ। ਸੱਟ ਤੋਂ ਬਾਅਦ ਉਸਦੀ ਪਹਿਲੀ ਵਨ ਡੇ ਸੀਰੀਜ਼ ਹੈ। ਬੀ. ਸੀ. ਸੀ. ਆਈ. 2023 ਕ੍ਰਿਕਟ ਵਿਸ਼ਵ ਕੱਪ ਦੇ ਮੱਦੇਨਜ਼ਰ ਭਾਰਤੀ ਟੀਮ ਵਿਚ ਵੱਡੇ ਬਦਲਾਅ ਕਰ ਚੁੱਕੀ ਹੈ। ਇਸ ਦੇ ਲਈ ਕੋਚਿੰਗ ਵਿਭਾਗ ਵਿਚ ਰਾਹੁਲ ਦ੍ਰਾਵਿੜ 'ਤੇ ਭਰੋਸਾ ਜਤਾਇਆ ਹੈ।

ਵਨ ਡੇ ਤੇ ਟੀ-20 ਸੀਰੀਜ਼ ਦਾ ਸ਼ਡਿਊਲ-
ਪਹਿਲਾ ਵਨ ਡੇ- 6 ਫਰਵਰੀ ਨੂੰ ਅਹਿਮਦਾਬਾਦ ਵਿਚ
ਦੂਜਾ ਵਨ ਡੇ- 9 ਫਰਵਰੀ ਨੂੰ ਅਹਿਮਦਾਬਾਦ ਵਿਚ
ਤੀਜਾ ਵਨ ਡੇ- 11 ਫਰਵਰੀ ਨੂੰ ਅਹਿਮਦਾਬਾਦ ਵਿਚ
ਪਹਿਲਾ ਟੀ-20 : 16 ਫਰਵਰੀ ਨੂੰ ਕੋਲਕਾਤਾ ਵਿਚ
ਦੂਜਾ ਟੀ-20 : 18 ਫਰਵਰੀ ਨੂੰ ਕੋਲਕਾਤਾ ਵਿਚ
ਤੀਜਾ ਟੀ-20 : 20 ਫਰਵਰੀ ਨੂੰ ਕੋਲਕਾਤਾ ਵਿਚ

ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ

ਇਹ ਟੀਮ ਹੋਈ ਸੀ ਐਲਾਨ
ਬੱਲੇਬਾਜ਼- ਰੋਹਿਤ ਸ਼ਰਮਾ (ਕਪਤਾਨ), ਕੇ.ਐੱਲ. ਰਾਹੁਲ, ਰਿਤੁਰਾਜ ਗਾਇਕਵਾੜ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਆਕੁਮਾਰ ਯਾਦਵ, ਰਿਸ਼ਭ ਪੰਤ 

ਆਲਰਾਊਂਡਰ- ਦੀਪਕ ਹੁੱਡਾ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ

ਸਪਿਨਰ- ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ

ਤੇਜ਼ ਗੇਂਦਬਾਜ਼- ਦੀਪਕ ਚਾਹਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਅਵੇਸ਼ ਖਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh