WC 'ਚ ਹਾਰ ਦੇ ਸਾਈਡ ਇਫੈਕਟ! ਟੀਮ ਇੰਡੀਆ ਦਾ ਸਾਥ ਛੱਡਣ ਦੀ ਤਿਆਰੀ 'ਚ ਓਪੋ

07/15/2019 1:20:56 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ 'ਚ ਹਾਰ ਦੇ ਬਾਅਦ ਵਰਲਡ ਕੱਪ 'ਚ ਭਾਰਤ ਦੀ ਮੁਹਿੰਮ ਖਤਮ ਹੋਣ 'ਤੇ ਬੀ.ਸੀ.ਸੀ.ਆਈ. ਦਾ ਸਪਾਂਸਰ ਓਪੋ ਉਸ ਤੋਂ ਅਲਗ ਹੋ ਸਕਦਾ ਹੈ, ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਉਨ੍ਹਾਂ ਤੋਂ ਲਗ ਰਿਹਾ ਹੈ ਕਿ ਚੀਨੀ ਸਮਾਰਟਫੋਨ ਕੰਪਨੀ ਬੀ.ਸੀ.ਸੀ.ਆਈ. ਤੋਂ ਆਪਣਾ ਕਰਾਰ ਖਤਮ ਕਰਨ ਦੀ ਤਿਆਰੀ 'ਚ ਹੈ ਅਤੇ ਉਹ ਕਿਸੇ ਦੂਜੀ ਕੰਪਨੀ ਨੂੰ ਇਹ ਡੀਲ ਦੇਣ 'ਤੇ ਕੰਮ ਕਰ ਰਹੀ ਹੈ। ਅਜਿਹੇ 'ਚ ਅਗਲੇ ਸਾਲ ਟੀਮ ਇੰਡੀਆ ਦੀ ਜਰਸੀ 'ਤੇ ਨਵੇਂ ਸਪਾਂਸਰ ਦਾ ਨਾਂ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਓਪੋ ਨੇ ਇਸ ਬਾਰੇ 'ਚ ਬੀ.ਸੀ.ਸੀ.ਆਈ. ਨਾਲ ਗੱਲ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਨਵੇਂ ਬ੍ਰਾਂਡ ਨੂੰ ਕਾਂਟਰੈਕਟ ਦੇਣ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਬੀ.ਬੀ.ਕੇ. ਇੰਡਸਟ੍ਰੀਜ਼ ਦੇ ਮਾਲਕਾਨਾ ਹੱਕ ਵਾਲੇ ਬ੍ਰਾਂਡ ਓਪੋ ਨੇ 2017 'ਚ ਟੀਮ ਇੰਡੀਆ ਦੇ ਸਪਾਂਸਰ ਹੋਣ ਦੇ ਰਾਈਟ ਹਾਸਲ ਕੀਤੇ ਸਨ। ਓਪੋ ਨੇ ਮਾਰਚ 2017 'ਚ 1079 ਕਰੋੜ ਰੁਪਏ 'ਚ 5 ਸਾਲ ਲਈ ਟੀਮ ਇੰਡੀਆ ਦੀ ਸਪਾਂਸਰਸ਼ਿਪ ਦੇ ਰਾਈਟ ਹਾਸਲ ਕੀਤੇ ਸਨ। ਓਪੋ ਅਜੇ ਬੀ.ਸੀ.ਸੀ.ਆਈ. ਨੂੰ ਹਰੇਕ ਮੈਚ ਲਈ 4.61 ਕਰੋੜ ਰੁਪਏ ਦੀ ਰਾਸ਼ੀ ਦਿੰਦੀ ਹੈ। ਜਦਕਿ ਆਈ.ਸੀ.ਸੀ. ਜਾਂ ਏਸ਼ੀਅਨ ਕ੍ਰਿਕਟ ਕਾਊਂਸਿਲ ਦੇ ਮੈਚਾਂ 'ਚ ਇਹ ਰਕਮ 1.56 ਕਰੋੜ ਰੁਪਏ ਹੁੰਦੀ ਹੈ। ਇਹ ਸਭ ਤੋਂ ਵੱਡੀ ਸਪਾਂਸਰਸ਼ਿਪ ਰਕਮ ਹੈ। ਬੀ.ਸੀ.ਸੀ.ਆਈ. ਨੇ ਅੱਧ ਵਿਚਾਲੇ ਸਮੇਂ 'ਤੇ ਕਰਾਰ ਤੋੜਨ 'ਤੇ ਭਾਰੀ ਰਕਮ ਦੇ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਹੋਈ ਹੈ ਪਰ ਓਪੋ ਇਸ ਤੋਂ ਬਚ ਸਕਦਾ ਹੈ ਪਰ ਇਸ ਲਈ ਉਸ ਨੂੰ ਕਰਾਰ ਦੀਆਂ ਉਨ੍ਹਾਂ ਸ਼ਰਤਾਂ 'ਤੇ ਹੀ ਦੂਜਾ ਬ੍ਰਾਂਡ ਲੱਭਣਾ ਹੋਵੇਗਾ।

Tarsem Singh

This news is Content Editor Tarsem Singh