ਨਿਊਜ਼ੀਲੈਂਡ ਸਥਿਤ ਭਾਰਤੀ ਹਾਈ ਕਮਿਸ਼ਨ ਪਹੁੰਚੀ ਟੀਮ ਇੰਡੀਆ, BCCI ਨੇ ਸ਼ੇਅਰ ਕੀਤੀ ਵੀਡੀਓ

02/19/2020 8:01:59 PM

ਨਵੀਂ ਦਿੱਲੀ— ਨਿਊਜ਼ੀਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੇ ਰਾਜਧਾਨੀ ਵੇਲਿੰਗਟਨ 'ਚ ਸਥਿਤ ਭਾਰਤੀ ਹਾਈ ਕਮਿਸ਼ਨ ਦਾ ਦੌਰਾ ਕੀਤਾ। ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੇ ਇਸ ਮੌਕੇ 'ਤੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਬੀ. ਸੀ. ਸੀ. ਆਈ. ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਭਾਰਤੀ ਟੀਮ ਦੇ ਇਸ ਖਾਸ ਦੌਰੇ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭਾਰਤ ਨਿਊਜ਼ੀਲੈਂਡ ਵਿਚਾਲੇ ਆਪਸੀ ਆਦਰ ਸਨਮਾਨ ਦੀ ਗੱਲ ਕੀਤੀ।


ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਦੇ ਸੱਦੇ 'ਤੇ ਇੱਥੇ ਆਉਣ ਤੋਂ ਬਾਅਦ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਸਾਨੂੰ ਸੱਦਾ ਦੇਣ ਦੇ ਲਈ ਭਾਰਤੀ ਹਾਈ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ। ਪੂਰੇ ਦੌਰੇ ਦੇ ਵਿਚ ਹਾਈ ਕਮਿਸ਼ਨ ਆਉਣਾ ਸਭ ਤੋਂ ਚੰਗਾ ਅਨੁਭਵ ਹੈ ਕਿਉਂਕਿ ਸਾਨੂੰ ਇੱਥੇ ਭਾਰਤ ਨਾਲ ਤੋਂ ਆਏ ਕਈ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਵਿਰਾਟ ਕੋਹਲੀ ਨੇ ਇੱਥੇ ਭਾਰਤ ਨਿਊਜ਼ੀਲੈਂਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਉਹ ਟੈਸਟ ਰੈਕਿੰਗ 'ਚ ਕਿਸੇ ਟੀਮ ਦੇ ਨਾਲ ਆਪਣਾ ਸਥਾਨ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਨਿਊਜ਼ੀਲੈਂਡ ਦੀ ਹੀ ਟੀਮ ਹੋਵੇਗੀ।

Gurdeep Singh

This news is Content Editor Gurdeep Singh