ਟੀਮ ਇੰਡੀਆ ਦੇ ਨਵੇਂ ਕੋਚ ਦੀ ਤਨਖਾਹ ਹੋਵੇਗੀ 2 ਲੱਖ ਰੁਪਏ ਰੋਜ਼ਾਨਾ, ਕਰਨਾ ਹੋਵੇਗਾ ਇਹ ਕੰਮ!

07/04/2017 6:47:06 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦਾ ਕੋਚ ਕੌਣ ਬਣੇਗਾ ਇਹ ਤਾਂ 10 ਜੁਲਾਈ ਨੂੰ ਹੀ ਪਤਾ ਲਗ ਜਾਵੇਗਾ। ਪਰ ਟੀਮ ਦੇ ਲਈ ਜੋ ਵੱਡਾ ਸਵਾਲ ਹੈ, ਉਹ ਇਹ ਹੈ ਕਿ ਕੋਚ ਦਾ ਕੰਮ ਕੀ ਹੋਵੇਗਾ। ਕੀ ਕੋਚ ਦਾ ਕੰਮ ਵਿਰਾਟ ਕੋਹਲੀ ਜਾਂ ਅਜਿੰਕਯ ਰਹਾਨੇ ਦੀ ਬੈਟਿੰਗ ਨੂੰ ਸੁਧਾਰਨਾ ਹੋਵੇਗਾ? ਜਾਂ ਫਿਰ ਇਨ੍ਹਾਂ ਖਿਡਾਰੀਆਂ ਨੂੰ ਇਹ ਦੱਸਣਾ ਹੈ ਕਿ ਕਿਵੇਂ ਕ੍ਰਿਕਟ ਖੇਡਣਾ ਹੈ?

ਕ੍ਰਿਕਟ ਦੇ ਜਾਣਕਾਰਾਂ ਦੀ ਮੰਨੀਏ ਤਾਂ ਅਨਿਲ ਕੁੰਬਲੇ ਵਿਵਾਦ ਦੇ ਬਾਅਦ ਟੀਮ ਇੰਡੀਆ 'ਚ ਕੋਚ ਦੀ ਭੂਮਿਕਾ ਦੇ ਬਾਰੇ 'ਚ ਕਹਿਣ-ਸੁਣਨ ਦੇ ਲਈ ਕੁਝ ਬਚਿਆ ਹੈ। ਕ੍ਰਿਕਟ ਦੇ ਜਾਣਕਾਰ ਮੰਨਦੇ ਹਨ ਕਿ ਕੋਚ ਤੋਂ ਕੁੰਬਲੇ ਦਾ ਅਸਤੀਫਾ ਇਸ ਗੱਲ ਦਾ ਸਿੱਧਾ ਸਬੂਤ ਹੈ ਕਿ ਟੀਮ 'ਚ ਕਪਤਾਨ ਦੀ ਹਾਮੀ ਭਰਨਾ ਹੀ ਕੋਚ ਦਾ ਮੁੱਖ ਕੰਮ ਰਹਿ ਗਿਆ ਹੈ, ਕਿਉਂਕਿ ਕੋਚ ਦੇ ਤੌਰ 'ਤੇ ਕੰਬਲੇ ਦੀ ਭਾਗੀਦਾਰੀ ਕਿਸੇ ਤੋਂ ਛੁਪੀ ਨਹੀਂ ਹੈ। ਕੁੰਬਲੇ ਟੀਮ 'ਚ ਹਰ ਤਰ੍ਹਾਂ ਦੇ ਫੈਸਲਿਆਂ 'ਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਸਨ।

ਖਿਡਾਰੀਆਂ ਦੀ ਚੋਣ, ਪਲੇਇੰਗ ਇਲੈਵਨ, ਮੈਚ ਦੇ ਵਿਚਾਲੇ 12 ਖਿਡਾਰੀਆਂ ਵੱਲੋਂ ਸੰਦੇਸ਼ ਭਿਜਵਾਉਣਾ। ਮੈਚ 'ਚ ਟੀਮ ਦੀਆਂ ਕਮੀਆਂ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ 'ਤੇ ਕੰਮ ਕਰਨਾ, ਇਹ ਸਭ ਕੁੰਬਲੇ ਦੀ ਖਾਸੀਅਤ ਸੀ। ਪਰ ਕਪਤਾਨ ਨੂੰ ਕੋਚ ਦਾ ਇੰਨਾ ਦਖਲ ਪਸੰਦ ਨਹੀਂ ਆਇਆ ਅਰਥਾਤ ਆਉਣ ਵਾਲੇ ਕੋਚ ਨੂੰ ਵੀ ਕਪਤਾਨ ਦੀ ਹਾਂ 'ਚ ਹਾਂ ਮਿਲਾਉਣੀ ਹੋਵੇਗੀ ਤਾਂ ਹੀ ਉਹ ਆਪਣਾ ਦੋ ਸਾਲ ਦਾ ਕਾਰਜਕਾਲ ਪੂਰਾ ਕਰ ਸਕੇਗਾ।

ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅਨਿਲ ਕੁੰਬਲੇ ਦੇ ਨਾਲ ਅਣਬਣ ਦੇ ਬਾਅਦ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਅਤੇ ਇਨ੍ਹਾਂ ਦੇ ਸਾਥੀਆਂ ਨੂੰ ਨਵਾਂ ਕੋਚ ਚਾਹੀਦਾ ਹੈ ਜੋ ਉਨ੍ਹਾਂ ਦੇ ਤਰੀਕੇ ਨਾਲ ਟੀਮ ਨੂੰ ਚਲਾਵੇ। ਨਵੇਂ ਕੋਚ ਨੂੰ ਹਰ ਸਾਲ ਕਰੀਬ ਅੱਠ ਕਰੋੜ ਰੁਪਏ ਮਿਲਣਗੇ ਅਰਥਾਤ ਉਸ ਦੀ ਹਰ ਦਿਨ ਦੀ ਤਨਖਾਹ 2 ਲੱਖ ਰੁਪਏ ਤੋਂ ਵੱਧ ਹੋਵੇਗੀ। ਇਹ ਰਕਮ ਕਾਫੀ ਵੱਡੀ ਹੈ ਅਤੇ ਇਹ ਭਾਰਤ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਪੈਕੇਜ ਦੇ ਬਰਾਬਰ ਹੈ। 

ਜ਼ਾਹਰ ਹੈ ਕਿ ਨਵਾਂ ਕੋਚ ਕੋਹਲੀ ਦਾ 'ਆਪਣਾ ਬੰਦਾ' ਹੋਵੇਗਾ। ਮਤਲਬ ਸਾਫ ਹੈ ਕਿ ਨਵੇਂ ਕੋਚ ਦੇ ਲਈ ਕੰਮ ਸਿਰਫ ਇੰਨਾ ਹੈ, ਹਾਂ ਜੀ ਦੀ ਨੌਕਰੀ ਅਤੇ ਨਾ ਜੀ ਦਾ ਘਰ... ਅਰਥਾਤ ਕੋਚ ਕਪਤਾਨ ਦੀ ਹਾਂ 'ਚ ਹਾਂ ਮਿਲਾਏ ਵਰਨਾ ਘਰ ਜਾਵੇ। ਕਹਿਣ ਦਾ ਭਾਵ ਇਹ ਹੈ ਕਿ ਕੋਚ ਦਾ ਕੱਦ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ ਪਰ ਟੀਮ 'ਚ ਉਸ ਦਾ ਅਹੁਦਾ ਸਿਰਫ ਯੈੱਸ ਸਰ ਕਹਿਣ ਜਿੰਨਾ ਰਹੇਗਾ।