ਮੁਸ਼ਕਲ ’ਚ ਫਸ ਸਕਦੇ ਹਨ ਟੀਮ ਇੰਡੀਆ ਦੇ ਕਈ ਧਾਕੜ ਖਿਡਾਰੀ, ਇਸ ਮਾਮਲੇ ’ਚ BCCI ਨੇ ਕੀਤੀ ਜਾਂਚ ਸ਼ੁਰੂ

01/02/2021 1:28:18 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਕ੍ਰਿਕਟ ਖਿਡਾਰੀਆਂ ਵੱਲੋਂ ਬਾਇਓ-ਸਕਿਓਰਿਟੀ ਪ੍ਰੋਟੋਕਾਲ ਤੋੜੇ ਜਾਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੇਂ ਸਾਲ ਦੇ ਮੌਕੇ ’ਤੇ ਟੀਮ ਇੰਡੀਆ ਦੇ ਸਟਾਰ ਖਿਡਾਰੀ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁੱਭਮਨ ਗਿੱਲ, ਪਿ੍ਰਥਵੀ ਸ਼ਾਅ ਤੇ ਨਵਦੀਪ ਸੈਨੀ ਮੈਲਬੋਰਨ ਦੇ ਰੈਸਟੋਰੈਂਟ ’ਚ ਲੰਚ ਕਰਦੇ ਦਿਖਾਈ ਦਿੱਤੇ। ਸੰਭਾਵਨਾ ਹੈ ਕਿ ਇਸ ਨਾਲ ਬਾਇਓ-ਸਕਿਓਰਿਟੀ ਪ੍ਰੋਟੋਕਾਲ ਦੀ ਉਲੰਘਣਾ ਹੋਈ ਹੈ ਤੇ ਇਨ੍ਹਾਂ ਖਿਡਾਰੀਆਂ ਖ਼ਿਲਾਫ਼ ਬੀ. ਸੀ. ਸੀ. ਆਈ. ਕਾਰਵਾਈ ਵੀ ਕਰ ਸਕਦਾ ਹੈ।  ਲੰਚ ਕਰਦੇ ਹੋਏ ਭਾਰਤੀ ਖਿਡਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹਨ। 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਦੋਹਾਂ ਟੀਮਾਂ ਦੇ ਖਿਡਾਰੀਆਂ ਤੇ ਸਟਾਫ਼ ’ਤੇ ਸਖ਼ਤ ਪਾਬੰਦੀਆਂ ਲਾਗੂ ਹਨ। ਪ੍ਰੋਟੋਕਾਲ ਮੁਤਾਬਕ ਖਿਡਾਰੀ ਸੁਰੱਖਿਆ ਘੇਰੇ ਤੋਂ ਨਿਕਲ ਕੇ ਬਾਹਰ ਤਾਂ ਜਾ ਸਕਦੇ ਹਨ, ਪਰ ਖਾਣਾ ਰੈਸਟੋਰੈਂਟ ਦੇ ਬਾਹਰ ਬੈਠ ਕੇ ਖਾਣਾ ਹੋਵੇਗਾ। ਉਨ੍ਹਾਂ ਨੂੰ ਅੰਦਰ ਖਾਣ ਦੀ ਇਜਾਜ਼ਤ ਨਹੀਂ ਹੈ। ਪਰ ਉਨ੍ਹਾਂ ਨੂੰ ਕਿਸੇ ਵੀ ਰੈਸਟੋਰੈਂਟ ਦੇ ਅੰਦਰ ਦੀ ਜਗ੍ਹਾ ਬਾਹਰ ਬੈਠਣਾ ਹੋਵੇਗਾ। ਭਾਰਤੀ ਖਿਡਾਰੀ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਖਾ ਰਹੇ ਸਨ।

ਭਾਰਤੀ ਖਿਡਾਰੀਆਂ ਦਾ ਬਿੱਲ ਟੀਮ ਇੰਡੀਆ ਦੇ ਪ੍ਰਸ਼ੰਸਕ ਨਵਲਦੀਪ ਸਿੰਘ ਨੇ ਦਿੱਤਾ ਹੈ। ਟਵਿੱਟਰ ’ਤੇ ਉਨ੍ਹਾਂ ਨੇ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰ ਕੇ ਸਾਰਿਆਂ ਨੂੰ ਇਹ ਗੱਲ ਦੱਸੀ। ਨਵਲਦੀਪ ਸਿੰਘ ਨੇ ਬਿੱਲ ਦੀ ਤਸਵੀਰ ਵੀ ਟਵੀਟ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਖਿਡਾਰੀਆਂ ਨੇ ਸਾਯ-ਸਾਯ ਚਿਕਨ, ਚਿਕਨ ਮਸ਼ਰੂਮ ਤੇ ਡਾਈਟ ਕੋਕ ਪੀਤੀ ਜਿਸ ਦਾ ਬਿੱਲ 118.69 ਆਸਟਰੇਲੀਅਨ ਡਾਲਰ ਆਇਆ ਜੋÇ ਕਿ ਭਾਰਤੀ ਮੁਦਰਾ ’ਚ ਕੁੱਲ 6683 ਰੁਪਏ ਹੈ।

Tarsem Singh

This news is Content Editor Tarsem Singh