ਆਸਟਰੇਲੀਆ ਖਿਲਾਫ ਟੀਮ ਇੰਡੀਆ ਦਾ ਐਲਾਨ,  ਕੇ.ਐੱਲ. ਰਾਹੁਲ ਦੀ ਹੋਈ ਵਾਪਸੀ

02/15/2019 5:35:29 PM

ਨਵੀਂ ਦਿੱਲੀ— ਭਾਰਤੀ ਚੋਣਕਰਤਾਵਾਂ ਨੇ ਆਸਟਰੇਲੀਆ ਦੇ ਖਿਲਾਫ ਆਗਾਮੀ 5 ਮੈਚਾਂ ਦੀ ਵਨ ਡੇ ਦੀ ਸੀਰੀਜ਼ ਅਤੇ 2 ਟੀ-20 ਮੈਚਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਐਲਾਨ ਸ਼ੁੱਕਰਵਾਰ ਨੂੰ ਕਰ ਦਿੱਤਾ ਹੈ। ਪੰਜ ਮੈਚਾਂ 'ਚ ਆਰਾਮ ਦਿੱਤੇ ਜਾਣ ਦੇ ਬਅਦ ਵਿਰਾਟ ਦੀ ਟੀਮ ਇੰਡੀਆ 'ਚ ਵਾਪਸੀ ਹੋਈ ਹੈ। ਕੋਹਲੀ ਆਸਟਰੇਲੀਆ ਦੇ ਖਿਲਾਫ ਘਰੇਲੂ ਪੰਜ ਵਨ ਡੇ ਅਤੇ ਦੋ ਟੀ-20 ਮੈਚਾਂ ਦੀ ਸੀਰੀਜ਼ 'ਚ ਟੀਮ ਇੰਡੀਆ ਦੀ ਅਗਵਾਈ ਕਰਨਗੇ। ਵਨ ਡੇ ਸੀਰੀਜ਼ ਦੀ ਸ਼ੁਰੂਆਤ 2 ਮਾਰਚ ਨੂੰ ਹੋਵੇਗੀ ਜਦਕਿ ਸੀਰੀਜ਼ ਦਾ ਅੰਤਿਮ ਵਨ ਡੇ 13 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਟੀਮ ਇੰਡੀਆ ਆਈ.ਪੀ.ਐੱਲ. ਦੀਆਂ ਤਿਆਰੀਆਂ 'ਚ ਰੁੱਝ ਜਾਵੇਗੀ। ਆਈ.ਪੀ.ਐੱਲ. ਦੇ ਬਾਅਦ ਭਾਰਤੀ ਟੀਮ ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦੇ ਲਈ ਰਵਾਨਾ ਹੋ ਜਾਵੇਗੀ। ਸੀਰੀਜ਼ ਦਾ ਪਹਿਲਾ ਟੀ-20 ਮੈਚ 24 ਫਰਵਰੀ ਨੂੰ ਤੇ ਦੂਜਾ 27 ਫਰਵਰੀ ਨੂੰ ਖੇਡਿਆ ਜਾਵੇਗਾ।

ਸ਼ੁਰੂਆਤੀ ਪਹਿਲੇ ਅਤੇ ਦੂਜੇ ਵਨ ਡੇ ਲਈ ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਕੇਦਾਰ ਜਾਧਵ, ਐੱਮ.ਐੱਸ. ਧੋਨੀ, ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਿਜੇ ਸ਼ੰਕਰ, ਰਿਸ਼ਭ ਪੰਤ, ਸਿਧਾਰਥ ਕੌਲ, ਕੇ.ਐੱਲ. ਰਾਹੁਲ।

ਆਖ਼ਰੀ ਤਿੰਨ ਵਨ ਡੇ ਲਈ ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਕੇਦਾਰ ਜਾਧਵ, ਐੱਮ.ਐੱਸ. ਧੋਨੀ, ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਵਿਜੇ ਸ਼ੰਕਰ, ਕੇ.ਐੱਲ. ਰਾਹੁਲ, ਰਿਸ਼ਭ ਪੰਤ।

ਟੀ-20 ਲਈ ਟੀਮ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇ.ਐੱਲ. ਰਾਹੁਲ, ਸ਼ਿਖਰ ਧਵਨ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਐੱਮ.ਐੱਸ. ਧੋਨੀ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਏ. ਵਿਜੇ ਸ਼ੰਕਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਸਿਧਾਰਥ ਕੌਲ, ਮਯੰਕ ਮਾਰਕੰਡਯ।

Tarsem Singh

This news is Content Editor Tarsem Singh