ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦਿਵਾਉਣ ਦੇ ਟੀਚੇ ਨਾਲ 1250km ਪੈਦਲ ਚੱਲਿਆ ਤਾਰਕ ਪਾਰਕਰ

02/14/2020 11:29:34 AM

ਸਪੋਰਟਸ ਡੈਸਕ— ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦਿਵਾਉਣ ਦੇ ਟੀਚੇ ਨਾਲ 63 ਸਾਲ ਦਾ ਤਾਰਕ ਪਾਰਕਰ 15 ਦਸੰਬਰ 2019 ਨੂੰ ਖਰਗੌਨ (ਮੱਧ ਪ੍ਰਦੇਸ਼) ਤੋਂ ਸ਼ੁਰੂ ਯਾਤਰਾ ਨੂੰ ਪੂਰੀ ਕਰ ਕੇ ਇੱਥੇ ਵੀਰਵਾਰ ਨੂੰ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਪਹੁੰਚਿਆ। ਤਾਰਕ ਨੇ ਆਪਣੀ 1250 ਕਿਲੋਮੀਟਰ ਯਾਤਰਾ ਪੂਰੀ ਕਰਨ ਤੋਂ ਬਾਅਦ ਦੱਦਾ ਦੀ ਮੂਰਤੀ 'ਤੇ ਫੁੱਲਾਂ ਦਾ ਹਾਰ ਚੜ੍ਹਾਇਆ। ਬੁੱਧਵਾਰ ਰਾਤ ਉਹ ਬਦਰਪੁਰ ਪਹੁੰਚਿਆ ਤੇ ਉਥੋਂ ਵੀਰਵਾਰ ਨੂੰ ਨੈਸ਼ਨਲ ਸਟੇਡੀਅਮ ਪਹੁੰਚਿਆ।

ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਵਾਲਾ ਤਾਰਕ 1978 'ਚ ਨੇਪਾਲ ਦੀ 1600 ਕਿਲੋਮੀਟਰ ਪੈਦਲ ਯਾਤਰਾ ਸਮੇਤ ਹੁਣ ਤਕ ਦੇਸ਼ ਭਰ ਵਿਚ 30 ਹਜ਼ਾਰ ਕਿਲੋਮੀਟਰ ਤੋਂ ਵੱਧ ਦੀਆਂ ਯਾਤਰਾਵਾਂ ਕਰ ਚੁੱਕਾ ਹੈ। ਤਾਰਕ ਦਾ ਦਿੱਲੀ ਤਕ ਦੀ ਇਸ ਪੈਦਲ ਯਾਤਰਾ 'ਚ ਜਗ੍ਹਾ-ਜਗ੍ਹਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਪਾਰਕਰ ਦੇ ਨਾਲ ਧਿਆਨਚੰਦ ਦਾ ਪੁੱਤਰ ਅਤੇ ਸਾਬਕਾ  ਓਲੰਪੀਅਨ ਅਸ਼ੋਕ ਕੁਮਾਰ  ਸਿੰਘ, ਭਾਰਤ ਦੇ ਸਾਬਕਾ ਕੋਚ ਐੱਮ. ਕੇ ਕੌਸ਼ਿਕ, ਰੋਮੀਓ ਜੇਮਸ, ਅਬਦੁਲ ਅਜੀਜ ਅਤੇ ਸਾਬਕਾ ਅੰਤਰਰਾਸ਼ਟਰੀਏ ਖਿਡਾਰੀ ਰਾਜੇਸ਼ ਚੌਹਾਨ ਵੀ ਮੌਜੂਦ ਸਨ।



ਤਿੰਨ ਸਾਲ ਪਹਿਲਾਂ ਪੁਲਸ ਸੇਵਾ ਤੋਂ ਸੇਵਾਮੁਕਤ ਹੋਏ ਤਾਰਕ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਦੇਸ਼ ਭਰ 'ਚ ਨੌਜਵਾਨਾਂ ਨੂੰ 'ਨਸ਼ਾ ਛੱਡੋ, ਖੇਡਾਂ ਨਾਲ ਜੁੜੇ ਅਤੇ ਪੈਦਲ ਚੱਲੀਏ ਤੰਦਰੁਸਤ ਰਹੀਏ ਦਾ ਸੰਦੇਸ਼ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਇਸ ਉਦੇਸ਼ ਲਈ ਕਿਹਾ, ''ਜਦੋਂ 1978 'ਚ ਆਪਣੀ 1600 ਕਿਲੋਮੀਟਰ ਦੀ ਪੈਦਲ ਯਾਤਰਾ ਦੌਰਾਨ ਦੱਦਾ ਤੋਂ ਝਾਂਸੀ 'ਚ ਮਿਲਿਆ ਤਾਂ ਦੋ ਦਿਨ ਤਕ ਉਨ੍ਹਾਂ ਦੇ ਘਰ 'ਤੇ ਰਹਿਣ ਦੇ ਨਾਲ ਉਨ੍ਹਾਂ ਦਾ ਮੁਰੀਦ ਹੋ ਗਿਆ। ਮੈਂ ਰੋਜ਼ ਕਰੀਬ 40 ਕਿਲੋਮੀਟਰ ਪੈਦਲ ਚੱਲਿਆ। ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਧਿਆਨਚੰਦ ਨੂੰ ਜਲਦ ਭਾਰਤ ਰਤਨ ਨਾਲ ਸਨਮਾਨਤ ਕਰੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੈਂ ਖਰਗੌਨ 'ਚ ਰੋਜ ਇਕ ਘੰਟੇ ਧਰਨਾ ਦੇਵਾਂਗਾ।