ਟਾਂਡਾ ''ਚ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਟੂਰਨਾਮੈਂਟ

11/11/2020 2:44:36 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਏ ਗਏ ਮਾਤਾ ਸੰਤ ਕੌਰ ਯਾਦਗਾਰੀ ਜ਼ਿਲ੍ਹਾ ਪੱਧਰੀ ਯਾਦਗਾਰੀ ਬਾਸਕਿਟਬਾਲ ਟੂਰਨਾਮੈਂਟ 'ਚ ਟਾਂਡਾ ਦੀਆਂ ਟੀਮਾਂ ਜੇਤੂ ਰਹੀਆਂ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਪ੍ਰਵਾਸੀ ਪ੍ਰਵਾਸੀ ਪੰਜਾਬੀ ਖੇਡ ਪ੍ਰਮੋਟਰ ਭਗਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪ੍ਰਧਾਨ ਗੁਰਸੇਵਕ ਮਾਰਸ਼ਲ, ਕੋਚ ਬ੍ਰਿਜ ਮੋਹਨ ਸ਼ਰਮਾ, ਸੁਖਵੀਰ ਸਿੰਘ ਦੀ ਅਗਵਾਈ 'ਚ ਕਰਵਾਏ ਗਏ ਇਸ ਟੂਰਨਾਮੈਂਟ ਦਾ ਉਦਘਾਟਨ ਸਿਲਵਰ ਓਕ ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ, ਹੈੱਡ ਮਾਸਟਰ ਸੰਤੋਖ ਸਿੰਘ ਅਤੇ ਕੋਚ ਹਰਜਾਪ ਸਿੰਘ ਨੇ ਕੀਤਾ ਟੂਰਨਾਮੈਂਟ 'ਚ ਜ਼ਿਲ੍ਹੇ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ।
ਅੰਡਰ 19 ਵਰਗ 'ਚ ਟਾਂਡਾ ਦੀ ਟੀਮ ਨੇ ਬਸੀ ਦੌਲਤ ਖ਼ਾਂ ਦੀ ਟੀਮ ਨੂੰ ਹਰਾਇਆ। ਇਸੇ ਤਰਾਂ ਓਪਨ ਦੇ ਮੁਕਾਬਲੇ 'ਚ ਟਾਂਡਾ ਯੁਨਾਈਟਿਡ ਸਪੋਰਟਸ ਕਲੱਬ ਦੀ ਟੀਮ ਨੇ ਬਿੱਲੂ ਪੰਜਾਬ ਪੁਲਸ ਅਤੇ ਜੀਵਨ ਦੀ ਸ਼ਾਨਦਾਰ ਖੇਡ ਦੇ ਚਲਦੇ ਗੜ੍ਹਦੀਵਾਲਾ ਨੂੰ ਮਾਤ ਦਿੱਤੀ।

 ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ

ਸਮਾਪਨ ਅਤੇ ਮੁੱਖ ਮਹਿਮਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੰਦੇ ਹੋਏ ਕਲੱਬ ਵੱਲੋਂ ਖੇਡ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦੇ ਉੱਦਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀ. ਐੱਸ. ਪੀ. ਦਲਜੀਤ ਸਿੰਘ ਖੱਖ, ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ, ਐਕਸੀਅਨ ਮਨਜੀਤ ਸਿੰਘ, ਐਕਸੀਅਨ ਜਸਵੰਤ ਸਿੰਘ ਪਾਬਲਾ, ਗੁਰਦੀਪ ਸਿੰਘ ਰੇਲਵੇ ਪੁਲਿਸ, ਕੈਂਬਰਿਜ ਅਰਥ ਸਕੂਲ ਪ੍ਰਬੰਧਕ ਗਗਨ ਵੈਦ, ਦਲਜੀਤ ਸਿੰਘ ਗਿਲਜੀਆਂ, ਹਰਪ੍ਰੀਤ ਸੈਣੀ, ਗੋਲਡੀ ਕਲਿਆਣਪੁਰ, ਡਾ. ਸਰਦਾਰੀ ਲਾਲ, ਸਤੀਸ਼ ਨਈਅਰ, ਸਨੀ ਪੰਡਿਤ, ਕੁਲਵੰਤ ਸਿੰਘ ਕੋਚ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਸਰਕਾਰੀ ਜ਼ਮੀਨਾਂ 'ਤੇ ਖੇਤੀ ਕਰਦੇ ਤੇ ਰਹਿੰਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਮਰੀਜ਼ ਦੀ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਦੋਸ਼

shivani attri

This news is Content Editor shivani attri